Punjab: ਬਿਜਲੀ ਨਾ ਆਉਣ ਕਰਕੇ ਸੜਕ ਕੀਤੀ ਜਾਮ

12 ਸਤੰਬਰ 2024: ਬੱਸੀ ਪਠਾਣਾ ਬਾਈਪਾਸ ਤੇ ਲੋਕਾਂ ਵੱਲੋਂ ਬਿਜਲੀ ਦੇ ਲੰਬੇ ਕੱਟਾਂ ਤੋਂ ਦੁਖੀ ਹੋ ਕੇ ਦੇਰ ਰਾਤ ਸੜਕਾਂ ’ਤੇ ਆ ਗਏ ਤੇ ਬੱਸੀ ਪਠਾਣਾ ਬਾਈਪਾਸ ਜਾਮ ਕਰ ਦਿੱਤਾ, ਜਿਸ ਕਾਰਨ ਟ੍ਰਰੈਫਿਕ ਜਾਮ ਹੋ ਗਿਆ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧਰਨੇ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਅਤੇ ਪੈ ਰਹੀ ਭਾਰੀ ਗਰਮੀ ਕਾਰਨ ਨਿੱਕੇ-ਨਿੱਕੇ ਬੱਚਿਆਂ ਅਤੇ ਬਜ਼ੁਰਗਾਂ ਦਾ ਬੁਰਾ ਹਾਲ ਹੈ, ਪਰ ਮਹਿਕਮੇ ਨੂੰ ਲੋਕਾਂ ਦਾ ਕੋਈ ਫਿਕਰ ਨਹੀਂ, ਜਿਸ ਕਾਰਨ ਅੱਕ ਕੇ ਸਾਨੂੰ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ‘ਚ ਬਿਜਲੀ ਦੀ ਸਪਲਾਈ ਤੁਰੰਤ ਚਾਲੂ ਕੀਤੀ ਜਾਵੇ। ਉੱਥੇ ਹੀ ਦੱਸਣ ਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਆਏ ਗਏ ਭਰੋਸੇ ਤੋਂ ਬਾਅਦ ਕਰੀਬ ਤਿੰਨ ਘੰਟੇ ਬਾਅਦ ਜਾਮ ਖੋਲ ਦਿੱਤਾ ਗਿਆ |

 

 

 

                                                                                                     (ਰਿਪੋਰਟਰ: ਦੀਪਕ ਸੂਦ ਫਤਿਹਗੜ੍ਹ ਸਾਹਿਬ) 

 

 

Scroll to Top