4 ਜਨਵਰੀ 2025: ਅੱਜ ਦੇ ਦਿਨ ਪੰਜਾਬ (punjab) ਦੇ ਕਈ ਹਿੱਸਿਆਂ ਦੇ ਵਿੱਚ ਸੜਕੀ ਹਾਦਸੇ ਵਾਪਰੇ ਹਨ, ਜਿਸ ਕਾਰਨ ਕਈ ਲੋਕ ਇਹਨਾਂ ਹਾਦਸਿਆਂ (accidents) ਦੇ ਵਿੱਚ ਆਪਣੀ ਜਾਨ ਵੀ ਗੁਆ ਬੈਠੇ ਹਨ| ਦੱਸ ਦੇਈਏ ਕਿ ਇਹ ਹਾਦਸੇ ਮੌਸਮ ਨੂੰ ਲੈ ਕੇ ਵਰਤੇ ਹਨ, ਦੱਸ ਦੇਈਏ ਕਿ ਅੱਜ ਦੇ ਦਿਨ ਬਹੁਤ ਹੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਬੱਸਾਂ ਜਾ ਟਰੱਕਾਂ ਦਾ ਸੰਤੁਲਨ ਵਿਗੜ ਗਿਆ| ਤੁਹਾਨੂੰ ਦੱਸ ਦੇਈਏ ਹਾਂ ਕਿ ਇਹ ਹਾਦਸੇ ਕਿੱਥੇ ਕਿੱਥੇ ਤੇ ਕਿਵੇਂ ਵਾਪਰੇ ਤੇ ਕਿੰਨੀਆਂ ਦੀ ਮੌਤ(died) ਹੋਈ ਤੇ ਕਿੰਨੇ ਜ਼ਖ਼ਮੀ (injured) ਪਾਏ ਗਏ|
ਬਠਿੰਡਾ
ਪਹਿਲਾਂ ਹਾਦਸਾ ਬਠਿੰਡਾ ਤਲਵੰਡੀ ਸਾਬੋ ਮਾਰਗ ਤੇ ਕਿਸਾਨਾਂ ਦੀ ਬੱਸ ਨਾਲ ਹੀ ਜੁੜਿਆ ਹੈ। ਖਨੌਰੀ ਪੰਚਾਇਤ ਦਾ ਹਿੱਸਾ ਬਣਨ ਜਾ ਰਹੀ ਬੱਸ ਸੰਘਣੀ ਧੁੰਦ ਦੇ ਚਲਦੇ ਡਿਵਾਈਡਰ ਨਾਲ ਟਕਰਾਅ ਗਈ
ਬਰਨਾਲਾ
ਦੂਸਰਾ ਹਾਦਸਾ ਬਰਨਾਲਾ ਨੇੜੇ ਵਾਪਰਿਆ ਹੈ, ਜਿੱਥੇ ਕਿਸਾਨ ਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੀ ਬੱਸ ਪਲਟ ਗਈ ,ਇਸ ਹਾਦਸੇ ਵਿਚ ਤਿੰਨ ਮਹਿਲਾਵਾਂ ਦੀ ਮੌਤ ਹੀ ਗਈ ਅਤੇ ਦਰਜਨ ਦੇ ਕਰੀਬ ਕਿਸਾਨ ਜਖਮੀ ਹੋਏ।
ਮੋਗਾ
ਇਕ ਹੋਰ ਮੰਦਭਾਗੀ ਖਬਰ ਚੜਦੀ ਸਵੇਰ ਮੋਗਾ ਤੋ ਵੀ ਆਈ ,ਜਿੱਥੇ ਧੁੰਦ ਦੇ ਕਾਰਣ ਇੱਕ ਨੌਜਵਾਨ ਦੀ ਮੌਤ ਹੋ ਗਈ, ਹਾਦਸੇ ਦਾ ਕਾਰਨ ਸੰਘਣੀ ਧੁੰਦ ਰਹੀ।
ਜ਼ੀਰਾ
ਜ਼ੀਰਾ ਵਿੱਚ ਵੀ ਮੰਦਭਾਗਾ ਹਾਦਸਾ ਵਾਪਰਿਆ, ਇਹ ਹਾਦਸਾ ਨਿੱਜੀ ਕੰਪਨੀ ਬੱਸ ਅਤੇ ਸਕਾਰਪਿਓ ਦਰਮਿਆਨ ਹੋਇਆ, ਜਿਸ ਵਿਚ
ਆਪਣੇ ਬੇਟੇ ਦੇ ਵਿਆਹ ਦਾ ਕਾਰਡ ਸੋਹਰਾ ਪਰਿਵਾਰ ਨੂੰ ਦੇ ਕੇ ਪਰਤ ਰਹੇ ਸਖ਼ਸ਼ ਦੀ ਮੌਤ ਹੋ ਗਈ ਜਦੋਂ ਕਿ ਪਤਨੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ
ਅਬੋਹਰ
ਅਬੋਹਰ ਦੇ ਹਨੁਮਾਨਗੜ੍ਹ ਰੋਡ ਤੇ ਸੰਘਣੀ ਧੁੰਦ ਦੇ ਚਲਦੇ ਇੱਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ, ਜਿਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਠਿੰਡਾ ਨਿਵਾਸੀ ਵਜੋ ਕੀਤੀ ਗਈ ਹੈ।
read more: ਮੋਗਾ ‘ਚ ਮੋਟਰਸਾਈਕਲ ਤੇ ਕੈਂਟਰ ਦੀ ਟੱਕਰ, ਇਕ ਦੀ ਮੌ.ਤ