Site icon TheUnmute.com

ਮੌਸਮ ਵਿਭਾਗ : ਪੰਜਾਬ ਵਾਸੀਆ ਨੂੰ 20 ਅਗਸਤ ਤੋਂ ਮਿਲ ਸਕਦੀ ਹੈ ਗਰਮੀ ਤੋਂ ਰਾਹਤ

ਮੌਸਮ ਵਿਭਾਗ : ਪੰਜਾਬ

ਚੰਡੀਗੜ੍ਹ ,18 ਅਗਸਤ 2021 : ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਬੇਹੱਦ ਗਰਮੀ ਪੈ ਰਹੀ ਹੈ | ਲੋਕ ਗਰਮੀ ਦੀ ਉਮਸ ਤੋਂ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੇ ਸੀ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਗਰਮੀ ਦੀ ਉਮਸ ਤੋਂ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਮੌਸਮ ਵਿਭਾਗ ਅਨੁਸਾਰ ਵੀਰਵਾਰ ਤੋਂ ਭਾਰੀ ਮੀਂਹ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ |

ਹਾਲਾਂਕਿ ਅਜੇ ਮਾਨਸੂਨ ‘ਚ ਬਹੁਤ ਜਿਆਦਾ ਮੀਂਹ ਨਹੀਂ ਪਿਆ ਪਰ 20 ਅਗਸਤ ਤੋਂ ਇਕ ਵਾਰ ਫਿਰ ਕੁਝ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਜਾਣਕਰੀ ਦਿੱਤੀ ਹੈ ਕਿ ਹਵਾ ਵਿੱਚ ਜਿਆਦਾ ਨਮੀ ਹੋਣ ਕਾਰਨ ਵਾਤਾਵਰਨ ‘ਚ ਉਮਸ ਪੈਦਾ ਹੋ ਰਿਹਾ ਹੈ | ਜਿਸ ਤੋਂ 20 ਅਗਸਤ ਤੋਂ ਬਾਅਦ ਰਾਹਤ ਮਿਲੇਗੀ |

Exit mobile version