Punjab: PPSC ਨੇ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ‘ਚ 7 ਅਸਾਮੀਆਂ ਲਈ ਐਲਾਨੇ ਨਤੀਜੇ

28 ਸਤੰਬਰ 2024: ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਨੇ ਅੱਜ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਵਿੱਚ ਯੋਜਨਾ ਅਫ਼ਸਰ (ਗਰੁੱਪ-ਏ) ਦੀਆਂ 7 ਅਸਾਮੀਆਂ ਲਈ ਅੰਤਿਮ ਨਤੀਜਾ ਐਲਾਨ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਪੀਐਸਸੀ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੀਪੀਐਸਸੀ ਨੇ ਅੱਜ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਵਿੱਚ ਯੋਜਨਾ ਅਫ਼ਸਰ (ਗਰੁੱਪ-ਏ) ਦੀਆਂ 7 ਅਸਾਮੀਆਂ ਲਈ ਅੰਤਿਮ ਨਤੀਜਾ ਐਲਾਨ ਦਿੱਤਾ ਹੈ।

 

ਚੇਅਰਮੈਨ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਕੁੱਲ 192 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਅਤੇ ਅੱਜ ਹੋਈ ਇੰਟਰਵਿਊ ਲਈ 7 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਅੰਤਿਮ ਨਤੀਜੇ ਹੁਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ www.ppsc.gov.in ‘ਤੇ ਅਪਲੋਡ ਕਰ ਦਿੱਤੇ ਗਏ ਹਨ।

Scroll to Top