Site icon TheUnmute.com

ਪੰਜਾਬ ਸਿਆਸਤ : ਮਨੀਸ਼ਾ ਗੁਲਾਟੀ ਇਸ ਪਾਰਟੀ ‘ਚ ਹੋ ਸਕਦੀ ਹੈ ਸ਼ਾਮਲ

ਪਾਰਟੀ

ਚੰਡੀਗੜ੍ਹ, 14 ਫਰਵਰੀ 2022 : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੀ ਹੈ। ਇਸ ਗੱਲ ਦੀ ਪੁਸ਼ਟੀ ਮਨੀਸ਼ਾ ਗੁਲਾਟੀ ਦੇ ਦਫ਼ਤਰ ਨੇ ਵੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਪੰਜਾਬ ਵੋਟਿੰਗ 2022, ਪੰਜਾਬ ਪਾਲੀਟਿਕਸ ਹੈਸ਼ਟੈਗ  ਪਾ ਦਿੱਤਾ ਹੈ। ਇਸ ਦੇ ਨਾਲ ਹੀ ਸ਼ਾਇਰਾਨਾ ਅੰਦਾਜ਼ ਵਿੱਚ ਇਸ਼ਾਰਾ ਕੀਤਾ ਕਿ ਹੁਣ ਦਮ ਘੁੱਟਣ ਵਾਲੀ ਸਿਆਸਤ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇਗੀ, ਜਿਸ ਵਿੱਚ ਮਨੀਸ਼ਾ ਦੀ ਆਵਾਜ਼ ਖੁੱਲ੍ਹ ਕੇ ਗੂੰਜੇਗੀ।

ਮਨੀਸ਼ਾ ਗੁਲਾਟੀ ਦੀ ਪੰਜਾਬ ਦੀ ਸਿਆਸਤ ‘ਚ ਸ਼ਮੂਲੀਅਤ ਅਜਿਹੇ ਸਮੇਂ ‘ਚ ਹੋਣ ਜਾ ਰਹੀ ਹੈ, ਜਦੋਂ ਜਲੰਧਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੀ ਅਗਵਾਈ ‘ਚ ਵੱਡੀ ਚੋਣ ਰੈਲੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦੌਰਾਨ ਕਈ ਮਸ਼ਹੂਰ ਹਸਤੀਆਂ ਸਿਆਸਤ ਵਿਚ ਸ਼ਾਮਲ ਹੋ ਗਈਆਂ ਹਨ ਅਤੇ ਕੁਝ ਪਾਰਟੀਆਂ ਲਈ ਪ੍ਰਚਾਰ ਕਰ ਰਹੀਆਂ ਹਨ।

Exit mobile version