ਚੰਡੀਗੜ੍ਹ, 22 ਜੂਨ, 2024: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਜਨਰਲ ਕੌਂਸਲ ਦੇ ਮੈਂਬਰ ਅਤੇ ਸੀਨੀਅਰ ਆਗੂ ਪੂਰਨ ਸਿੰਘ ‘ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਸ਼ਿਕਾਇਤਕਰਤਾ ਲਖਵਿੰਦਰ ਸਿੰਘ ਵਾਸੀ ਪਿੰਡ ਲੰਡੇ ਰੋਡੇ ਨੇ ਬਿਆਨ ਦਰਜ ਕਰਵਾਇਆ ਕਿ ਪਾਣੀ ਦੀ ਵਾਰੀ ਨੂੰ ਲੈ ਕੇ ਬਹਿਸ ਹੋ ਗਈ ਅਤੇ ਪੂਰਨ ਸਿੰਘ ਨੇ ਇੱਕ ਫਾਇਰ ਕਰ ਦਿੱਤਾ | ਪੁਲਿਸ ਨੇ ਬਿਆਨ ਦੇ ਅਧਾਰ ‘ਤੇ ਧਾਰਾ 307, 336,506, 34 IPC ਅਤੇ 25/54/59 ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |
ਫਰਵਰੀ 22, 2025 10:50 ਬਾਃ ਦੁਃ