ਚੰਡੀਗੜ੍ਹ, 21 ਫਰਵਰੀ 2025: Punjab Police Constable Recruitment 2025: ਪੰਜਾਬ ਪੁਲਿਸ ‘ਚ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ। ਪੰਜਾਬ ਪੁਲਿਸ ਨੇ 1746 ਕਾਂਸਟੇਬਲ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 21 ਫਰਵਰੀ 2025 (ਸ਼ਾਮ 7 ਵਜੇ) ਯਾਨੀ ਅੱਜ ਤੋਂ ਸ਼ੁਰੂ ਹੋਵੇਗੀ ਅਤੇ ਚਾਹਵਾਨ ਉਮੀਦਵਾਰ 13 ਮਾਰਚ 2025 ਰਾਤ 11.55 ਵਜੇ ਤੱਕ ਅਰਜ਼ੀ ਦੇ ਸਕਦੇ ਹਨ। ਅਪਲਾਈ ਕਰਨ ਲਈ, ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾਣਾ ਪਵੇਗਾ।
ਇਸ ਭਰਤੀ ‘ਚ ਕੁੱਲ 1746 ਅਸਾਮੀਆਂ ਹਨ, ਜਿਨ੍ਹਾਂ ‘ਚੋਂ 1261 ਅਸਾਮੀਆਂ ਜ਼ਿਲ੍ਹਾ ਪੁਲਿਸ ਕੇਡਰ ਲਈ ਹਨ ਅਤੇ 485 ਅਸਾਮੀਆਂ ਆਰਮਡ ਪੁਲਿਸ ਕੇਡਰ ਲਈ ਹਨ।
ਪੰਜਾਬ ਪੁਲਿਸ ਭਰਤੀ 2025 ਲਈ ਵਿਦਿਅਕ ਯੋਗਤਾ (Educational Qualification for Punjab Police Recruitment 2025)
ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ 12ਵੀਂ ਪਾਸ ਹੋਵੇ।
ਸਾਬਕਾ ਸੈਨਿਕਾਂ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ।
ਪੰਜਾਬ ਪੁਲਿਸ ਭਰਤੀ 2025 ਲਈ ਉਮਰ ਸੀਮਾ (Age limit for Punjab Police Recruitment 2025)
ਉਮੀਦਵਾਰਾਂ ਲਈ ਘੱਟੋ-ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 28 ਸਾਲ ਨਿਰਧਾਰਤ ਕੀਤੀ ਗਈ ਹੈ, ਜਿਸ ‘ਚ ਉਮਰ ਦੀ ਗਣਨਾ 1 ਜਨਵਰੀ, 2025 ਤੋਂ ਕੀਤੀ ਜਾਵੇਗੀ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਸੀਮਾ ‘ਚ ਛੋਟ ਦਿੱਤੀ ਜਾਵੇਗੀ।
ਪੰਜਾਬ ਪੁਲਿਸ ਭਰਤੀ 2025 ਲਈ ਫੀਸ (Fee for Punjab Police Recruitment 2025)
ਜਨਰਲ: 1200 ਰੁਪਏ
ਐਸਸੀ/ਐਸਟੀ/ਬੀਸੀ/ਓਬੀਸੀ (ਸਿਰਫ਼ ਪੰਜਾਬ ਰਾਜ): 650 ਰੁਪਏ
ਪੰਜਾਬ ਦੇ ਸਾਬਕਾ ਸੈਨਿਕ: 500 ਰੁਪਏ
ਤਨਖਾਹ: 19,900 ਰੁਪਏ ਪ੍ਰਤੀ ਮਹੀਨਾ
ਪੰਜਾਬ ਪੁਲਿਸ ਭਰਤੀ ਦੀ ਚੋਣ ਪ੍ਰਕਿਰਿਆ (Selection Process for Punjab Police Recruitment)
ਉਮੀਦਵਾਰਾਂ ਦੀ ਚੋਣ ਕੰਪਿਊਟਰ ਅਧਾਰਤ ਟੈਸਟ (CBT), ਸਰੀਰਕ ਕੁਸ਼ਲਤਾ ਟੈਸਟ (PST) ਅਤੇ ਸਰੀਰਕ ਮਾਪ ਟੈਸਟ (PMT) ਰਾਹੀਂ ਕੀਤੀ ਜਾਵੇਗੀ। ਕਾਂਸਟੇਬਲ ਦੇ ਅਹੁਦੇ ਲਈ ਉਮੀਦਵਾਰਾਂ ਦਾ ਕੰਪਿਊਟਰ ਅਧਾਰਤ ਟੈਸਟ ਲਿਆ ਜਾਵੇਗਾ। ਪਹਿਲਾ ਪੇਪਰ 100 ਅੰਕਾਂ ਦਾ ਹੋਵੇਗਾ ਅਤੇ ਦੂਜਾ 50 ਅੰਕਾਂ ਦਾ ਹੋਵੇਗਾ।
ਪੰਜਾਬ ਪੁਲਿਸ ਭਰਤੀ ਲਈ ਜਰੂਰੀ ਦਸਤਾਵੇਜ (Documents Required for Punjab Police Recruitment)
ਆਧਾਰ ਕਾਰਡ
ਸਕੈਨ ਕੀਤੇ ਦਸਤਖਤ
ਪਾਸਪੋਰਟ ਸਾਈਜ਼ ਫੋਟੋ
ਉਮਰ ਸੰਬੰਧੀ ਡਾਕੂਮੈਂਟ
ਆਮਦਨ ਸਰਟੀਫਿਕੇਟ
ਜਾਤੀ ਸਰਟੀਫਿਕੇਟ (ਸ਼੍ਰੇਣੀ ਅਨੁਸਾਰ)
ਰਿਹਾਇਸ਼ ਜਾਂ ਪਤੇ ਦਾ ਸਬੂਤ
ਮੈਟ੍ਰਿਕ ਦਾ ਸਬੂਤ (ਜੇ ਲਾਗੂ ਹੋਵੇ)
12ਵੀਂ ਦੀ ਮਾਰਕ ਸ਼ੀਟ
ਪੰਜਾਬ ਪੁਲਿਸ ਭਰਤੀ ਲਈ ਅਪਲਾਈ ਕਿਵੇਂ ਕਰੀਏ (How to Apply for Punjab Police Recruitment 2025)
ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾਣਾ ਪਵੇਗਾ।
ਹੋਮ ਪੇਜ ‘ਤੇ “ਪੰਜਾਬ ਪੁਲਿਸ ਕਾਂਸਟੇਬਲ ਭਰਤੀ 2025” ਲਿੰਕ ‘ਤੇ ਕਲਿੱਕ ਕਰੋ।
ਅਰਜ਼ੀ ਫਾਰਮ ਭਰਨ ਲਈ ਲੋੜੀਂਦੀ ਸਾਰੀ ਜਾਣਕਾਰੀ ਅਤੇ ਦਸਤਾਵੇਜ਼ ਤਿਆਰ ਰੱਖੋ।
ਅਰਜ਼ੀ ਫਾਰਮ ‘ਚ ਆਪਣੇ ਨਿੱਜੀ ਵੇਰਵੇ, ਵਿਦਿਅਕ ਯੋਗਤਾ, ਸਰੀਰਕ ਮਿਆਰ ਆਦਿ ਭਰੋ।
ਨਿਰਧਾਰਤ ਅਰਜ਼ੀ ਫੀਸ ਔਨਲਾਈਨ ਮੋਡ ਰਾਹੀਂ ਅਦਾ ਕਰੋ।
ਸਾਰੇ ਵੇਰਵੇ ਸਹੀ ਢੰਗ ਨਾਲ ਭਰਨ ਤੋਂ ਬਾਅਦ, ਅਰਜ਼ੀ ਫਾਰਮ ਸੁਬਮਿਤ ਕਰੋ।
ਅਰਜ਼ੀ ਫਾਰਮ ਦਾ ਪ੍ਰਿੰਟਆਊਟ ਲਓ ਅਤੇ ਇਸਨੂੰ ਭਵਿੱਖ ਦੇ ਲਈ ਸੁਰੱਖਿਅਤ ਰੱਖੋ।
Read More: ਪੰਜਾਬ ਕੈਬਿਨਟ ਨੇ ਭਾਸ਼ਾਵਾਂ ਵਿਭਾਗ, ਪੁਲਿਸ ਵਿਭਾਗ ਤੇ ITI ਟ੍ਰੇਨਰਾਂ ਦੀ ਭਰਤੀ ਲਈ ਲਿਆ ਵੱਡਾ ਫੈਸਲਾ