ਚੰਡੀਗੜ੍ਹ, 12 ਮਈ 2025: ਪੰਜਾਬ ਪੁਲਿਸ (Punjab Police) ਨੇ ਸੂਬੇ ਦੇ ਲੋਕਾਂ ਨੂੰ ਪਾਕਿਸਤਾਨ ਦੇ ਇੱਕ ਹੋਰ ਕਾਇਰਾਨਾ ਕਾਰੇ ਬਾਰੇ ਸੁਚੇਤ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਇੱਕ ਅਲਰਟ ‘ਚ ਪਾਕਿਸਤਾਨੀ ਸਾਈਬਰ (cyber attack) ਹਮਲਾਵਰਾਂ ਵੱਲੋਂ ਸਾਈਬਰ ਹਮਲੇ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਣਜਾਣ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ |
ਪੰਜਾਬ ਪੁਲਿਸ (Punjab Police ਵੱਲੋਂ ਜਾਰੀ ਅਲਰਟ ‘ਚ ਕਿਹਾ ਗਿਆ ਹੈ ਕਿ ਭਾਰਤੀ ਉਪਭੋਗਤਾਵਾਂ ਨੂੰ ਪਾਕਿਸਤਾਨ ਸਥਿਤ ਹੈਕਰਾਂ ਵੱਲੋਂ ਵਟਸਐਪ, ਫੇਸਬੁੱਕ ਅਤੇ ਈਮੇਲ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ‘ਚ “ਡਾਂਸ ਆਫ਼ ਦ ਹਿਲੇਰੀ” ਨਾਮ ਦਾ ਇੱਕ ਖ਼ਤਰਨਾਕ ਮਾਲਵੇਅਰ ਫੈਲਾਇਆ ਜਾ ਰਿਹਾ ਹੈ।
ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡੇਟਾ ਚੋਰੀ ਕਰ ਸਕਦਾ ਹੈ। ਇਹ ਤੁਹਾਡੀ ਡਿਵਾਈਸ ਦੇ ਰਿਮੋਟ ਕੰਟਰੋਲ ਦੀ ਵੀ ਆਗਿਆ ਦੇ ਸਕਦਾ ਹੈ। ਅਣਜਾਣ ਲਿੰਕਾਂ ਜਾਂ ਅਣਜਾਣ ਲੋਕਾਂ ਦੇ ਸੁਨੇਹਿਆਂ ‘ਤੇ ਕਲਿੱਕ ਨਾ ਕਰੋ। ਤਾਂ ਜੋ ਤੁਸੀਂ ਉਸਦੇ ਹਮਲੇ ਤੋਂ ਆਪਣੇ ਆਪ ਨੂੰ ਬਚਾ ਸਕੋ।
Read More: Operation Sindoor: ਸਰਹੱਦੀ ਜ਼ਿਲ੍ਹਿਆਂ ‘ਚ ਹਾਈ ਅਲਰਟ, ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਦੀਆਂ ਛੁੱਟੀਆਂ ਰੱਦ