Site icon TheUnmute.com

ਪੰਜਾਬ ਪੁਲਿਸ ਇਕੱਲੀ ਨਹੀਂ, SPG-IB ਵੀ ਕੁਤਾਹੀ ਲਈ ਹੈ ਜ਼ਿੰਮੇਵਾਰ : ਜੀਕੇ ਪਿੱਲੈ

SP

ਚੰਡੀਗੜ੍ਹ, 7 ਜਨਵਰੀ 2022 : ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਨੂੰ ਲੈ ਕੇ ਵੱਖ-ਵੱਖ ਸਿਆਸੀ ਆਗੂ ਆਪੋ ਆਪਣੇ ਬਿਆਨ ਦੇ ਰਹੇ ਹਨ, ਜਿਸ ਦੇ ਚਲਦਿਆਂ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਜੀਕੇ ਪਿੱਲੈ ਨੇ ਕਿਹਾ ਕਿ ਇਸ ਸਭ ਦੇ ਲਈ ਇਕੱਲੀ ਪੰਜਾਬ ਪੁਲਿਸ ਹੀ ਜ਼ਿੰਮੇਵਾਰ ਨਹੀਂ ਹੈ |

SPG ਅਤੇ IB ਇੰਟੈਲੀਜੈਂਸ ਬਿਊਰੋ ਵੀ ਇਸ ਲਈ ਜ਼ਿੰਮੇਵਾਰ ਹਨ। ਪਿੱਲੈ ਨੇ ਕਿਹਾ, ਇਹ ਹਰ ਕਿਸੇ ਦੀ ਗਲਤੀ ਹੈ, ਇਸ ਲਈ ਹਰ ਕੋਈ ਜ਼ਿੰਮੇਵਾਰ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦਾ 100 ਕਿਲੋਮੀਟਰ ਦਾ ਸੜਕੀ ਸਫ਼ਰ ਗਲਤ ਸਲਾਹ ਸੀ।

ਉਨ੍ਹਾਂ ਨੇ ਕਿਹਾ ਕਿ, ਬਲੂ ਬੁਕ ‘ਚ ਸਾਫ ਲਿਖਿਆ ਹੈ ਕਿ ਸੂਬਾ ਪੁਲਿਸ ਦੀ ਰਾਹ ਖੁੱਲ੍ਹਾ ਰੱਖਣ ਦੀ ਜ਼ਿੰਮੇਵਾਰੀ ਹੈ।ਜਦੋਂ ਪੀਐੱਮ ਯਾਤਰਾ ਕਰਦੇ ਹਨ, ਉਦੋਂ ਪਾਇਲਟ ਵਾਹਨ ਇੱਕ ਕਿ.ਮੀ. ਅੱਗੇ ਚਲਦਾ ਹੈ।

ਜੇਕਰ ਪਾਇਲਟ ਵਾਹਨ ਨੇ ਸੜਕ ਜਾਮ ਦੇਖੀ ਸੀ ਤਾਂ ਉਸ ਨੇ ਪੀਐੱਮ ਦੇ ਕਾਫਲੇ ਅਤੇ ਐਸਪੀਜੀ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਕਾਫਲੇ ਨੂੰ ਵਾਪਸ ਭੇਜਣਾ ਚਾਹੀਦਾ ਸੀ |

Exit mobile version