ਚੰਡੀਗ੍ਹੜ, 27 ਦਸੰਬਰ 2023: ਆਈ.ਜੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਨੇ ਇਸ ਸਾਲ 60 ਪੁਲਿਸ ਮੁਕਾਬਲੇ (Encounters) ਕੀਤੇ ਹਨ। ਇਸ ਤੋਂ ਇਲਾਵਾ ਇਨ੍ਹਾਂ ਪੁਲਿਸ ਮੁਕਾਬਲਿਆਂ ’ਚ 9 ਬਦਮਾਸ਼ ਮਾਰੇ ਗਏ ਹਨ, ਜਦੋਂਕਿ 482 ਬਦਮਾਸ਼ ਤੇ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਇਸ ਦੇ ਨਾਲ ਹੀ 32 ਬਦਮਾਸ਼ ਪੁਲਿਸ ਮੁਕਾਬਲੇ (Encounters) ’ਚ ਜ਼ਖਮੀ ਹੋਏ ਹਨ। ਪੁਲਿਸ ਨੇ ਬਦਮਾਸ਼ ਦੇ ਕੋਲੋਂ 519 ਹਥਿਆਰ ਵੀ ਬਰਾਮਦ ਕੀਤੇ ਹਨ। ਇਨ੍ਹਾਂ ਪੁਲਿਸ ਮੁਕਾਬਲਿਆਂ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਮੌਤ ਹੋ ਗਈ, ਜਦੋਂਕਿ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।
ਜਨਵਰੀ 19, 2025 5:35 ਪੂਃ ਦੁਃ