drug smuggling

Punjab police: ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਗਿਰੋਹਾਂ ਦਾ ਪਰਦਾਫਾਸ਼, 9.2 ਕਿੱਲੋ ਹੈਰੋਇਨ ਸਣੇ ਤਿੰਨ ਕਾਬੂ

ਅੰਮ੍ਰਿਤਸਰ, 28 ਜੂਨ 2024: ਪੰਜਾਬ ਪੁਲਿਸ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਛਾਪੇਮਾਰੀ ਅਤੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ | ਇਸਦੇ ਨਾਲ ਹੀ ਪੰਜਾਬ ਪੁਲਿਸ ਮੁਤਾਬਕ
ਪਾਕਿਸਤਾਨ ਅਧਾਰਿਤ ਸਰਹੱਦ ਪਾਰੋਂ ਨਸ਼ਾ ਤਸਕਰੀ (drug smuggling) ਦੇ ਦੋ ਵੱਖ-ਵੱਖ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਤੋਂ 9.2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ |

ਇਸ ਸੰਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਏਡੀਸੀਪੀ ਸਿਟੀ-2 ਅਭਿਮਨਿਊ ਰਾਣਾ ਦੀ ਅਗਵਾਈ ਵਾਲੀ ਥਾਣਾ ਛੇਹਰਟਾ ਦੀਆਂ ਪੁਲਿਸ ਟੀਮਾਂ ਨੇ ਰਾਜਾਸਾਂਸੀ ਦੇ ਸ਼ਿਵਾ ਐਨਕਲੇਵ ਦੇ ਇਲਾਕੇ ਤੋਂ 2 ਨਸ਼ਾ ਤਸਕਰਾਂ (drug smuggling) ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਕਬਜ਼ੇ ‘ਚੋਂ 8.2 ਕਿਲੋ ਹੈਰੋਇਨ ਮਿਲੀ | ਇਨ੍ਹਾਂ ਦੀ ਪਛਾਣ ਬਚਿੱਤਰ ਸਿੰਘ ਵਾਸੀ ਪਿੰਡ ਜਠੌਲ , ਅੰਮ੍ਰਿਤਸਰ ਅਤੇ ਦੂਜਾ ਸਨੀ ਵਾਸੀ ਗੁਰੂ ਕੀ ਵਡਾਲੀ, ਛੇਹਰਟਾ ਵਜੋਂ ਹੋਈ ਹੈ। ਪੁਲਿਸ ਨੇ ਬਚਿੱਤਰ ਸਿੰਘ ਨੂੰ ਸਾਲ 2021 ਤੋਂ ਪੀ.ਐਸ. ਘਰਿੰਡਾ ਦੇ ਕਤਲ ਮਾਮਲੇ ‘ਚ ਭਗੌੜਾ ਐਲਾਨਿਆ ਸੀ ।

ਪੁਲਿਸ ਨੇ ਮੁਲਜ਼ਮਾਂ ਕੋਲੋਂ 95000 ਰੁਪਏ ਦੀ ਡਰੱਗ ਮਨੀ, ਇਕ ਇਲੈਕਟ੍ਰਾਨਿਕ ਕੰਡਾ ਅਤੇ ਸਵਿਫ਼ਟ ਕਾਰ ਵੀ ਬਰਾਮਦ ਕੀਤੀ ਹੈ। ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਇਸਦੇ ਨਾਲ ਹੀ ਇੱਕ ਹੋਰ ਮਾਮਲੇ ‘ਚ ਪੁਲਿਸ ਨੇ ਰਣਜੀਤ ਐਵੀਨਿਊ ਬਾਈਪਾਸ ‘ਤੇ ਅਮਨਦੀਪ ਸਿੰਘ ਵਾਸੀ ਪਿੰਡ ਰਾਣੀਆਂ, ਲੋਪੋਕੇ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਉਸਦੀ ਵੌਕਸਵੈਗਨ ਵੈਂਟੋ ਕਾਰ ਵੀ ਜਬਤ ਕਰ ਲਈ ਹੈ |

 

Scroll to Top