ਪੰਜਾਬ ਪੁਲਿਸ ਨੇ ਇੱਕ ਜਾਸੂਸ ਨੂੰ ਕੀਤਾ ਗ੍ਰਿਫਤਾਰ, ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਜਾਣਕਾਰੀ

4 ਜੂਨ 2025: ਪੰਜਾਬ ਪੁਲਿਸ ਨੇ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰੂਪਨਗਰ ਦੇ ਪਿੰਡ ਮਹਾਲਾਂ ਦੇ ਰਹਿਣ ਵਾਲੇ ਜਸਬੀਰ ਸਿੰਘ (jasbir singh) ਵਜੋਂ ਹੋਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ “ਜਾਨ ਮਹਿਲ” ਨਾਮ ਦਾ ਯੂਟਿਊਬ ਚੈਨਲ ਚਲਾਉਂਦਾ ਹੈ। ਨਾਲ ਹੀ ਉਹ ਪੀਆਈਓ ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਹੋਇਆ ਸੀ। ਜੋ ਕਿ ਇੱਕ ਅੱਤਵਾਦੀ ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ। ਉਹ ਹਰਿਆਣਾ ਪੁਲਿਸ ਦੁਆਰਾ ਫੜੇ ਗਏ ਜੋਤੀ ਮਲਹੋਤਰਾ ਦੇ ਸੰਪਰਕ ਵਿੱਚ ਵੀ ਸੀ।

ਪਾਕ ਅਧਿਕਾਰੀ ਦਾਨਿਸ਼ ਦੇ ਸੰਪਰਕ ਵਿੱਚ ਸੀ

ਪੁਲਿਸ ਦੇ ਅਨੁਸਾਰ, ਜਸਬੀਰ ਸਿੰਘ, ਜੋ “ਜਾਨ ਮਹਿਲ” ਨਾਮ ਦਾ ਯੂਟਿਊਬ ਚੈਨਲ ਚਲਾਉਂਦਾ ਹੈ। ਉਹ ਪੀਆਈਓ ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਹੋਇਆ ਹੈ। ਜੋ ਕਿ ਇੱਕ ਅੱਤਵਾਦੀ ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ। ਉਸ ਦੇ ਹਰਿਆਣਾ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਜੋਤੀ ਮਲਹੋਤਰਾ ਅਤੇ ਪਾਕਿਸਤਾਨੀ ਨਾਗਰਿਕ ਅਤੇ ਪਾਕਿ ਹਾਈ ਕਮਿਸ਼ਨ ਦੇ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਨੇੜਲੇ ਸੰਪਰਕ ਸਨ।

Read More: DGP ਗੌਰਵ ਯਾਦਵ ਵੱਲੋਂ ਪਟਿਆਲਾ ‘ਚ ANTF ਦੇ ਨਵੇਂ ਦਫ਼ਤਰ ਦਾ ਉਦਘਾਟਨ

Scroll to Top