Travel agents

ਪੰਜਾਬ ਪੁਲਿਸ ਤੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਦੀ ਗੈਰ-ਕਾਨੂੰਨੀ ਟਰੈਵਲ ਏਜੰਟਾਂ ‘ਤੇ ਵੱਡੀ ਕਾਰਵਾਈ, 25 ਖ਼ਿਲਾਫ FIR ਦਰਜ

ਚੰਡੀਗੜ੍ਹ, 11 ਸਤੰਬਰ 2024: ਪੰਜਾਬ ਪੁਲਿਸ ਦੇ ਐਨਆਰਆਈ ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਨੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਵੱਲੋਂ ਸਾਂਝੇ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਵਿਦੇਸ਼ੀ ਨੌਕਰੀਆਂ ਸਬੰਧੀ ਗੈਰ-ਕਾਨੂੰਨੀ ਇਸ਼ਤਿਹਾਰਬਾਜ਼ੀ ਕਰਨ ਦੇ ਦੋਸ਼ ਹੇਠ ਪੰਜਾਬ ਦੇ 25 ਟਰੈਵਲ ਏਜੰਟਾਂ (Travel agents) ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕਾਰਵਾਈ ਦਾ ਉਦੇਸ਼ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਹੈ |

ਸਾਈਬਰ ਕ੍ਰਾਈਮ ਵਿੰਗ ਨੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਨੇ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ‘ਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਸਬੰਧੀ ਗੰਭੀਰ ਨੋਟਿਸ ਲਿਆ ਹੈ। ਇਸ ਬਾਰੇ ਪ੍ਰਵੀਨ ਕੇ ਸਿਨਹਾ ਨੇ ਜਾਣਕਾਰੀ ਦਿੱਤੀ ਕਿ ਉਕਤ ਟਰੈਵਲ ਏਜੰਸੀਆਂ ਬਿਨਾਂ ਜ਼ਰੂਰੀ ਲਾਇਸੈਂਸ ਅਤੇ ਮਨਜ਼ੂਰੀ ਤੋਂ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵਿਦੇਸ਼ਾਂ ‘ਚ ਨੌਕਰੀਆਂ ਦਾ ਇਸ਼ਤਿਹਾਰ ਦੇ ਰਹੀਆਂ ਸਨ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਮੋਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਐਨਆਰਆਈ ਥਾਣਿਆਂ ‘ਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ ਕੁੱਲ 20 FIR ਦਰਜ ਕੀਤੀਆਂ ਹਨ।

ਏਡੀਜੀਪੀ ਪ੍ਰਵੀਨ ਸਿਨਹਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਟ੍ਰੈਵਲ ਏਜੰਟਾਂ (Travel agents) ਨੂੰ ਦਸਤਾਵੇਜ਼ ਅਤੇ ਪੈਸੇ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਐਕਟ, 1983 ਦੇ ਤਹਿਤ ਵੈਧ ਰਿਕਰੂਟਿੰਗ ਏਜੰਟ (ਆਰਏ) ਲਾਇਸੈਂਸ ਪ੍ਰਾਪਤ ਏਜੰਸੀਆਂ ਕੋਲ ਹੀ ਜਾਓ ਅਤੇ ਹਮੇਸ਼ਾ ਉਕਤ ਐਕਟ ਤਹਿਤ ਜਾਰੀ ਏਜੰਸੀ ਦੇ ਲਾਇਸੈਂਸ ਦੀ ਮੰਗ ਕਰੋ।

ਇਨ੍ਹਾਂ ਖਿਲਾਫ਼ ਹੋਈ ਕਾਰਵਾਈ :-

(1) 7 ਹੌਰਸ ਇਮੀਗ੍ਰੇਸ਼ਨ, ਲੁਧਿਆਣਾ
(2) ਅਵਰੌਡ ਐਕਸਪਰਟ, ਲੁਧਿਆਣਾ
(3) ਅਵਰੌਡ ਕਿਵਾ, ਲੁਧਿਆਣਾ
(4) ਪਾਈਜ਼ ਇਮੀਗ੍ਰੇਸ਼ਨ, ਲੁਧਿਆਣਾ
(5) ਪਾਸ ਪ੍ਰੋ ਓਵਰਸੀਜ਼, ਲੁਧਿਆਣਾ
(6) ਹੌਰਸ ਇਮੀਗ੍ਰੇਸ਼ਨ ਕੰਸਲਟੈਂਸੀ, ਲੁਧਿਆਣਾ
(7) ਆਰਾਧਿਆ ਇੰਟਰਪ੍ਰਾਈਜਿਜ਼, ਜਲੰਧਰ
(8) ਕਾਰਸਨ ਟਰੈਵਲ ਕੰਸਲਟੈਂਸੀ, ਜਲੰਧਰ
(9) ਟਰੂ ਡੀਲਜ਼ ਇਮੀਗ੍ਰੇਸ਼ਨ ਸਰਵਿਸਿਜ਼, ਜਲੰਧਰ
(10) ਆਈ ਵੇ ਓਵਰਸੀਜ਼, ਜਲੰਧਰ,
(11) ਵਿਦੇਸ਼ ਯਾਤਰਾ, ਜਲੰਧਰ
(12) ਗਲਫ ਜੌਬਜ਼, ਕਪੂਰਥਲਾ
(13) ਰਹਾਵੇ ਇਮੀਗ੍ਰੇਸ਼ਨ, ਅੰਮ੍ਰਿਤਸਰ
(14) ਜੇ.ਐਸ. ਐਂਟਰਪ੍ਰਾਈਜ਼, ਅੰਮ੍ਰਿਤਸਰ
(15) ਪਾਵਰ ਟੂ ਫਲਾਈ, ਅੰਮ੍ਰਿਤਸਰ
(16) ਟਰੈਵਲ ਮੰਥਨ, ਅੰਮ੍ਰਿਤਸਰ
(17) ਅਮੇਜ਼-ਏ-ਸਰਵਿਸ, ਅੰਮ੍ਰਿਤਸਰ
(18) ਆਰ.ਐਸ. ਇੰਟਰਪ੍ਰਾਈਜਿਜ਼, ਹੁਸ਼ਿਆਰਪੁਰ
(19) ਟਾਰਗੇਟ ਇਮੀਗ੍ਰੇਸ਼ਨ, ਹੁਸ਼ਿਆਰਪੁਰ
(20) ਪੀ.ਐਸ. ਇੰਟਰਪ੍ਰਾਈਜਿਜ਼, ਹੁਸ਼ਿਆਰਪੁਰ
(21) ਹਾਈਵਿੰਗਜ਼ ਓਵਰਸੀਜ਼ 7, ਐਸ.ਏ.ਐਸ.ਨਗਰ
(22) ਪੀਐਨਐਸ ਵੀਜ਼ਾ ਸਰਵਿਸਿਸ, ਐਸਏਐਸ ਨਗਰ
(23) ਜੀਸੀਸੀ ਐਕਸਪਰਟ, ਪਟਿਆਲਾ
(24) ਗਲਫ ਟਰੈਵਲ ਏਜੰਸੀ, ਦਿੜ੍ਹਬਾ, ਸੰਗਰੂਰ
(25) ਬਿੰਦਰ ਬੀਬੀਐਸਜੀ ਇਮੀਗ੍ਰੇਸ਼ਨ, ਦਿੜ੍ਹਬਾ, ਸੰਗਰੂਰ

Scroll to Top