ਪੰਜਾਬ ਪੁਲਿਸ

ਪੰਜਾਬ ਪੁਲਿਸ ਦੀ ਜੁਗਰਾਜ ਜੱਗਾ ਕ.ਤ.ਲ ਮਾਮਲੇ ‘ਚ ਕਾਰਵਾਈ, ਨਾਗਾਲੈਂਡ ਤੋਂ 2 ਜਣੇ ਗ੍ਰਿਫ਼ਤਾਰ

ਬਟਾਲਾ, 22 ਸਤੰਬਰ 2025: ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਬਟਾਲਾ ਪੁਲਿਸ, ਕੇਂਦਰੀ ਏਜੰਸੀਆਂ ਅਤੇ ਨਾਗਾਲੈਂਡ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ‘ਚ ਜੁਗਰਾਜ ਸਿੰਘ ਉਰਫ਼ ਜੱਗਾ ਕਤਲ ਕਾਂਡ ‘ਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਨੂੰ ਨਾਗਾਲੈਂਡ ਦੇ ਕੋਹਿਮਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਰਮਨਪ੍ਰੀਤ ਸਿੰਘ ਅਤੇ ਉਸਦੇ ਚਚੇਰੇ ਭਰਾ ਗੁਰਪ੍ਰੀਤ ਸਿੰਘ, ਪਿੰਡ ਕਲੇਰ, ਬਟਾਲਾ ਵਜੋਂ ਹੋਈ ਹੈ।

ਪੁਲਿਸ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਨੇ 9 ਸਤੰਬਰ 2025 ਨੂੰ ਜੁਗਰਾਜ ਸਿੰਘ ਦਾ ਉਸਦੇ ਪਿੰਡ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ | ਡੀਜੀਪੀ ਗੌਰਵ ਯਾਦਵ ਮੁਤਾਬਕ ਟਾਰਗੇਟ ਕਿਲਿੰਗ ਵਿਦੇਸ਼ੀ ਗੈਂਗਸਟਰਾਂ ਜਸਵਿੰਦਰ ਸਿੰਘ ਉਰਫ਼ ਮਨੂ ਅਗਵਾਨ, ਮੁਹੰਮਦ ਯਾਸੀਨ ਅਖ਼ਤਰ ਉਰਫ਼ ਜੀਸ਼ਾਨ ਅਖ਼ਤਰ ਅਤੇ ਗੋਪੀ ਨਵਾਂਸ਼ਹਿਰੀਆ ਦੇ ਕਹਿਣ ‘ਤੇ ਕੀਤੀ ਸੀ। ਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਨਾਗਾਲੈਂਡ ਦੀ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਪੰਜਾਬ ਲਿਆਂਦਾ ਜਾ ਰਿਹਾ ਹੈ।

ਦੂਜੇ ਪਾਸੇ ਏਜੀਟੀਐਫ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਡੀਐਸਪੀ ਏਜੀਟੀਐਫ ਰਾਜਨ ਪਰਮਿੰਦਰ ਦੀ ਨਿਗਰਾਨੀ ਹੇਠ ਬਟਾਲਾ ਪੁਲਿਸ, ਕੇਂਦਰੀ ਏਜੰਸੀਆਂ ਅਤੇ ਨਾਗਾਲੈਂਡ ਪੁਲਿਸ ਦੇ ਤਾਲਮੇਲ ਨਾਲ ਦੋਵਾਂ ਮੁਲਜ਼ਮਾਂ ਨੂੰ ਕੋਹਿਮਾ (ਨਾਗਾਲੈਂਡ) ਦੀ ਮਿਡਲੈਂਡ ਕਲੋਨੀ ਦੇ ਨਿਊ ਮਾਰਕੀਟ ਵਿਖੇ ਹੋਟਲ ਬ੍ਰੌਡਵੇ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰਾ, ਬਟਾਲਾ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।

Read More: ਪੰਜਾਬ ਸਰਕਾਰ ਦੇ SSF ਨੇ ਬਚਾਈਆਂ 37,000 ਤੋਂ ਵੱਧ ਜਾਨਾਂ, ਸੜਕ ਹਾਦਸਿਆਂ ‘ਚ ਆਈ 78 ਫੀਸਦੀ ਦੀ ਕਮੀ

Scroll to Top