Punjab Panchayat Election 2024 Live: ਪੰਚਾਇਤੀ ਚੋਣਾਂ ਲਈ ਵੋਟਿੰਗ ਸ਼ੁਰੂ

15 ਅਕਤੂਬਰ 2024: ਪੰਜਾਬ ਵਿੱਚ ਅੱਜ ਪੰਚਾਇਤੀ ਚੋਣਾਂ ਹਨ। ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਦੱਸ ਦੇਈਏ ਕਿ ਨਤੀਜੇ ਸ਼ਾਮ ਨੂੰ ਹੀ ਐਲਾਨ ਦਿੱਤੇ ਜਾਣਗੇ । ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਲ- ਪਲ ਦੀ ਜਾਣਕਾਰੀ ਦੇ ਲਈ ਤੁਸੀਂ ਜੁੜੇ ਰਹੋ https://theunmute.com/ ਦੇ ਨਾਲ ਤੁਹਾਨੂੰ ਪੰਚਾਇਤੀ ਚੋਣਾਂ ਦੀ ਸਾਰੀ ਜਾਣਕਾਰੀ LIVE ਦਿਖਾਈ ਜਾਵੇਗੀ

 

LIVE UPDATE: 

ਦੁਪਹਿਰ 2 ਵਜੇ ਤੱਕ 44 ਫੀਸਦੀ ਵੋਟਿੰਗ

ਪੰਜਾਬ ਦੀਆਂ ਪੰਚਾਇਤੀ ਚੋਣਾਂ ਦੁਪਹਿਰ 12 ਵਜੇ ਤੱਕ

ਮਾਨਸਾ – 34.4%
ਪਟਿਆਲਾ – 20%
ਫ਼ਿਰੋਜ਼ਪੁਰ – 25.15%
ਗੁਰਦਾਸਪੁਰ – 22%
ਫਰੀਦਕੋਟ – 28%
ਬਰਨਾਲਾ – 19.9%
ਮਲੇਰਕੋਟਲਾ- 28%
ਫਾਜ਼ਿਲਕਾ – 33.5%
ਫਤਿਹਗੜ੍ਹ ਸਾਹਿਬ – 31.23%

1:00, AM 15-ਅਕਤੂਬਰ-2024

ਫ਼ਿਰੋਜ਼ਪੁਰ ਵਿੱਚ ਦੁਪਹਿਰ 12 ਵਜੇ ਤੱਕ 25.15 ਫ਼ੀਸਦੀ ਵੋਟਿੰਗ ਹੋਈ
ਪੰਜਾਬ ਦੀਆਂ ਪੰਚਾਇਤੀ ਚੋਣਾਂ ‘ਚ ਦੁਪਹਿਰ 12 ਵਜੇ ਤੱਕ ਪਟਿਆਲਾ ‘ਚ 20 ਫੀਸਦੀ ਅਤੇ ਫ਼ਿਰੋਜ਼ਪੁਰ ‘ਚ 25.15 ਫੀਸਦੀ ਵੋਟਿੰਗ ਹੋਈ।

11 ਵਜੇ ਤੱਕ 13 ਫੀਸਦੀ ਵੋਟਿੰਗ ਹੋਈ
ਚੋਣ ਕਮਿਸ਼ਨ ਅਨੁਸਾਰ ਪੰਚਾਇਤੀ ਚੋਣਾਂ ਵਿੱਚ ਸਵੇਰੇ 11 ਵਜੇ ਤੱਕ ਕੁੱਲ ਮਿਲਾ ਕੇ 13 ਫੀਸਦੀ ਵੋਟਿੰਗ ਹੋ ਚੁੱਕੀ ਹੈ।

11;15,AM 15-ਅਕਤੂਬਰ-2024

ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਭੁਗਤਾਈ ਆਪਣੀ ਵੋਟ

11:00,AM 15-ਅਕਤੂਬਰ-2024

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਜੱਦੀ ਪਿੰਡ ਗੰਭੀਰਪੁਰ ਵਿੱਚ ਮਾਤਾ ਅਤੇ ਪਿਤਾ ਨਾਲ ਵੋਟ ਪਾਈ

ਪੰਜਾਬ ਭਰ ‘ਚ 10 ਵਜੇ ਤੱਕ 10.5% ਹੋਈ ਵੋਟਿੰਗ

10:45 AM, 15-ਅਕਤੂਬਰ-2024

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਰਿਵਾਰ ਸਮੇਤ ਪਾਈ ਵੋਟ

10:18 AM, 15-ਅਕਤੂਬਰ-2024
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੀ ਪਤਨੀ ਨਾਲ ਪਠਾਨਕੋਟ ਵਿੱਚ ਵੋਟ ਪਾਈ।

09:50 AM, 15-ਅਕਤੂਬਰ-2024

ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੰਚਾਇਤੀ ਚੋਣਾਂ ਵਿੱਚ ਆਪਣੀ ਧਰਮ ਪਤਨੀ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ।

09:32 AM, 15-ਅਕਤੂਬਰ-2024
ਤਹਿਸੀਲ ਜਗਰਾਉਂ ਦੇ ਪਿੰਡ ਪੋਨਾ ਅਤੇ ਡੱਲਾ ਵਿੱਚ ਸਰਪੰਚ ਚੋਣਾਂ ਰੱਦ
ਜਗਰਾਉਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਸੋਮਵਾਰ ਸ਼ਾਮ ਨੂੰ ਹੁਕਮ ਜਾਰੀ ਕਰਕੇ ਤਹਿਸੀਲ ਜਗਰਾਉਂ ਦੇ ਪਿੰਡ ਪੋਨਾ ਅਤੇ ਡੱਲਾ ਵਿੱਚ ਸਰਪੰਚ ਦੀ ਚੋਣ ਰੱਦ ਕਰ ਦਿੱਤੀ ਹੈ। ਇਹ ਕਾਰਵਾਈ ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਕੀਤੀ ਗਈ ਹੈ। ਇਨ੍ਹਾਂ ਦੋਵਾਂ ਪਿੰਡਾਂ ਦੇ ਸਰਪੰਚਾਂ ਦੀ ਚੋਣ ਦੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

9:25, AM 15-ਅਕਤੂਬਰ-2024

ਅੰਮ੍ਰਿਤਸਰ ਦੇ ਅਜਨਾਲਾ ਅਧੀਨ ਆਉਂਦੇ ਪਿੰਡ ਕੋਟ ਰਜ਼ਾਦਾ ‘ਚ ਕੁਝ ਬੈਲਟ ਪੇਪਰ ਮਿਸ ਹੋਣ ਦੇ ਚਲਦੇ ਫਿਲਹਾਲ ਵੋਟਿੰਗ ਹੋਈ ਬੰਦ

9:10, AM 15-ਅਕਤੂਬਰ-2024

ਪੰਜਾਬੀ ਗਾਇਕ ਗੈਰੀ ਸੰਧੂ ਦੇ ਪਿੰਡ ਰੁੜਕਾ ਕਲਾਂ ਤੋਂ ਸਰਪੰਚ ਉਮੀਦਵਾਰ ਬੀਬੀ ਅਰਵਿੰਦਰ ਕੌਰ ਨੇ ਪਾਈ ਵੋਟ ।

9:13 , AM 15-ਅਕਤੂਬਰ-2024

ਪਟਿਆਲਾ ਦੇ ਪਿੰਡ ਚੌਂਠ ਵਿੱਚ ਆਪਣੀ ਵੋਟ ਪਾਉਣ ਲਈ ਲਾਈਨਾਂ ਵਿੱਚ ਖੜ੍ਹੇ ਵੋਟਰ।

9:01, AM 15-ਅਕਤੂਬਰ-2024

ਬਲਾਕ ਮਜੀਠਾ ਦੇ ਪਿੰਡ ਹਰੀਆ ਵਿੱਚ ਲੱਗੀਆਂ ਲੰਬੀਆਂ ਕਤਾਰਾਂ, ਵੋਟਰਾਂ ਵਿੱਚ ਭਾਰੀ ਉਤਸ਼ਾਹ

9:05, AM 15-ਅਕਤੂਬਰ-2024

ਸਮਾਣਾ ਦੇ ਪਿੰਡ ‘ਚ ਰੋਕ ਦਿੱਤੀ ਵੋਟਿੰਗ

ਸਮਾਣਾ ਦੇ ਪਿੰਡ ਰਾਜੂਮਾਜਰਾ ਵਿੱਚ ਵੋਟਿੰਗ ਰੋਕ ਦਿੱਤੀ ਗਈ ਹੈ। ਪੋਲਿੰਗ ਟੀਮ ਵੀ ਪੋਲਿੰਗ ਕੇਂਦਰ ਵਿੱਚ ਮੌਜੂਦ ਹੈ। ਪੁਲੀਸ ਨੇ ਬਾਹਰ ਖੜ੍ਹੇ ਵੋਟਰਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਚੋਣਾਂ ਰੋਕੀਆਂ ਗਈਆਂ ਹਨ।

9:00 AM, 15-ਅਕਤੂਬਰ-2024

ਵੋਟਿੰਗ ਸ਼ੁਰੂ

ਮੁਹਾਲੀ ਦੇ ਪਿੰਡ ਬੜਮਾਜਰਾ ਕਲੋਨੀ ਵਿੱਚ ਪੰਚਾਇਤੀ ਚੋਣਾਂ ਲਈ ਨੌਂ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ, ਜਿਨ੍ਹਾਂ ਵਿੱਚੋਂ ਅੱਠ ਪਰਵਾਸੀ ਅਤੇ ਇੱਕ ਸਿੱਖ ਉਮੀਦਵਾਰ ਹੈ।

8.50 AM, 15-ਅਕਤੂਬਰ-2024

ਫਿਰੋਜ਼ਪੁਰ ਦੇ ਪਿੰਡ ‘ਚ ਸ਼ੁਰੂ ਨਹੀਂ ਹੋਈ ਵੋਟਿੰਗ 

ਫਿਰੋਜ਼ਪੁਰ ਦੇ ਪਿੰਡ ‘ਚ ਵੋਟਿੰਗ ਸ਼ੁਰੂ ਨਹੀਂ ਹੋਈ ਪਿੰਡ ਉਤਾੜ ‘ਚ ਵੋਟਿੰਗ ਰੁਕੀ ਹੋਣ ਦੀ ਖਬਰ ਪਿੰਡ ਵਾਸੀਆਂ ਨੇ ਲਾਇਆ ਧਰਨਾ

08:42 AM, 15-ਅਕਤੂਬਰ-2024
ਮੋਹਾਲੀ ਦੇ ਪਿੰਡ ਜੁਝਾਰ ਨਗਰ ਵਿੱਚ ਵੋਟਿੰਗ ਪ੍ਰਕਿਰਿਆ ਜਾਰੀ ਹੈ
ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਲਈ ਮੁਹਾਲੀ ਦੇ ਪਿੰਡ ਜੁਝਾਰ ਨਗਰ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਹੈ।

08:37 AM, 15-ਅਕਤੂਬਰ-2024
ਬਰਨਾਲਾ ‘ਚ ਲੱਗੀਆਂ ਲੰਬੀਆਂ ਲਾਈਨਾਂ, ਲੋਕਾਂ ‘ਚ ਦਿਖਾਈ ਦਿੱਤਾ ਉਤਸ਼ਾਹ
ਬਰਨਾਲਾ ਜ਼ਿਲ੍ਹੇ ਵਿੱਚ ਅੱਜ ਸਵੇਰੇ 8 ਵਜੇ ਤੋਂ ਪੰਚਾਇਤੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਵੋਟਰਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ

ਮੋਗਾ ਵਿੱਚ ਲੱਗੀਆਂ ਲੰਬੀਆਂ ਲਾਈਨਾਂ
ਮੋਗਾ ਵਿੱਚ ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਵੋਟਿੰਗ ਸ਼ੁਰੂ
ਪੰਚਾਇਤੀ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।

ਪੰਜਾਬ ‘ਚ ਅੱਜ ਡਰਾਈ ਡੇ ਐਲਾਨਿਆ ਗਿਆ
ਪੰਜਾਬ ‘ਚ ਮੰਗਲਵਾਰ ਨੂੰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ, ਜਿਸ ਕਾਰਨ ਆਬਕਾਰੀ ਵਿਭਾਗ ਨੇ ਗ੍ਰਾਮ ਪੰਚਾਇਤਾਂ ਦੇ ਅਧਿਕਾਰ ਖੇਤਰ ‘ਚ ਡਰਾਈ ਡੇ ਦਾ ਐਲਾਨ ਕੀਤਾ ਹੈ। ਇਸ ਦੌਰਾਨ ਠੇਕੇ ਬੰਦ ਰਹਿਣਗੇ। ਇਹ ਹੁਕਮ 15 ਅਕਤੂਬਰ ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋਣਗੇ ਅਤੇ 16 ਅਕਤੂਬਰ ਨੂੰ ਸਵੇਰੇ 10 ਵਜੇ ਤੱਕ ਲਾਗੂ ਰਹਿਣਗੇ।

19 ਹਜ਼ਾਰ 110 ਪੋਲਿੰਗ ਸਟੇਸ਼ਨ ਹਨ
ਸਰਪੰਚ ਦੇ ਅਹੁਦੇ ਲਈ 25,588 ਅਤੇ ਪੰਚ ਦੇ ਅਹੁਦੇ ਲਈ 80,598 ਉਮੀਦਵਾਰ ਮੈਦਾਨ ਵਿੱਚ ਹਨ। ਚੋਣਾਂ ਲਈ 19,110 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਹੋਵੇਗੀ, ਜਿਸ ਦੀ ਸਮਾਪਤੀ ਤੋਂ ਬਾਅਦ ਤੁਰੰਤ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਸਾਰੇ ਚੋਣ ਬੂਥਾਂ ‘ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਤਾਂ ਜੋ ਚੋਣ ਪ੍ਰਕਿਰਿਆ ਨੂੰ ਬਿਨਾਂ ਕਿਸੇ ਹਿੰਸਾ ਜਾਂ ਅਣਸੁਖਾਵੀਂ ਘਟਨਾ ਤੋਂ ਨੇਪਰੇ ਚਾੜ੍ਹਿਆ ਜਾ ਸਕੇ।

48,861 ਉਮੀਦਵਾਰਾਂ ਦੀ ਚੋਣ ਕੀਤੀ ਗਈ
ਰਾਜ ਵਿੱਚ ਕੁੱਲ 13,225 ਪੰਚਾਇਤਾਂ ਹਨ। ਸਰਪੰਚ ਦੇ ਅਹੁਦੇ ਲਈ 3,798 ਅਤੇ ਪੰਚ ਦੇ ਅਹੁਦੇ ਲਈ 48,861 ਉਮੀਦਵਾਰ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। 28 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਕ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤਰ੍ਹਾਂ ਮੰਗਲਵਾਰ ਨੂੰ 9,398 ਗ੍ਰਾਮ ਪੰਚਾਇਤਾਂ ਲਈ ਵੋਟਿੰਗ ਹੋਵੇਗੀ।

Scroll to Top