21 ਦਸੰਬਰ 2024: ਪੰਜਾਬ (punajb ) ਦੇ 5 ਜ਼ਿਲ੍ਹਿਆਂ (distict) ਦੀਆਂ ਨਗਰ ਨਿਗਮਾਂ, 41 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਅੱਜ ਵੋਟਿੰਗ (voting) ਸ਼ੁਰੂ ਹੋ ਗਈ ਹੈ । ਇਨ੍ਹਾਂ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਸ਼ਾਮਲ ਹਨ। ਦੱਸ ਦੇਈਏ ਕੀ ਵੋਟਿੰਗ ਪ੍ਰਕਿਰਿਆ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਿੰਗ ਖਤਮ ਹੁੰਦੇ ਹੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨ ਦਿੱਤੇ ਜਾਣਗੇ।ਉਥੇ ਹੀ ਜੇ ਤੁਸੀਂ ਪਲ-ਪਲ ਦੀ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਜੁੜੇ ਰੋ ਸਾਡੇ ਚੈਨਲ ਤੇ ਵੈਬਸਾਈਟ https://theunmute.com/ਨਾਲ…..
LIVE UPDATE:
ਦੁਪਹਿਰ 12:13, 21-ਦਸੰਬਰ-2024
ਸਵੇਰੇ 11 ਵਜੇ ਤੱਕ ਵੋਟਿੰਗ ਪ੍ਰਤੀਸ਼ਤ
ਐਸਏਐਸ ਨਗਰ ਵਿੱਚ ਸਵੇਰੇ 11 ਵਜੇ 34.19 ਫੀਸਦੀ ਵੋਟਿੰਗ ਹੋਈ। ਜਦੋਂ ਕਿ ਪਟਿਆਲਾ ਵਿੱਚ ਸਵੇਰੇ 11 ਵਜੇ ਤੱਕ 16 ਫੀਸਦੀ ਵੋਟਿੰਗ ਹੋ ਚੁੱਕੀ ਹੈ।
11:30 AM, 21-ਦਸੰਬਰ-2024
ਜਲੰਧਰ ‘ਚ ਸਵੇਰੇ 11 ਵਜੇ ਤੱਕ ਕੁੱਲ 18.13 ਫੀਸਦੀ ਵੋਟਿੰਗ ਹੋਈ
10:22 AM, 21-ਦਸੰਬਰ-2024
ਪਟਿਆਲਾ ਦੇ ਵਾਰਡ ਨੰਬਰ 40 ‘ਚ ਹੋਈ ਹਿੰਸਾ
ਪਟਿਆਲਾ ਦੇ ਵਾਰਡ ਨੰਬਰ 40 ਵਿੱਚ ਹਿੰਸਾ ਹੋਣ ਦੀ ਖ਼ਬਰ ਹੈ। ਭਾਜਪਾ ਉਮੀਦਵਾਰ ਅਨੁਜ ਖੋਸਲਾ ਨੇ ‘ਆਪ’ ਵਰਕਰਾਂ ‘ਤੇ ਪਥਰਾਅ ਕਰਨ ਦਾ ਦੋਸ਼ ਲਗਾਇਆ ਹੈ। ਸੀਮਾ ਸੁਰੱਖਿਆ ਬਲ ਅਤੇ ਪੁਲਿਸ ਉਨ੍ਹਾਂ ਦੇ ਬਚਾਅ ਲਈ ਆਈ
10:14 AM, 21-ਦਸੰਬਰ-2024
ਹੰਡਿਆਇਆ ‘ਚ 9 ਵਜੇ ਤੱਕ 17.8% ਵੋਟਿੰਗ ਹੋਈ
ਨਗਰ ਪੰਚਾਇਤ ਹੰਡਿਆਇਆ ਵਿੱਚ 9 ਵਜੇ ਤੱਕ 17.8 ਫੀਸਦੀ ਵੋਟਿੰਗ ਹੋਈ
10:06 AM, 21-ਦਸੰਬਰ-2024
ਸਵੇਰੇ 9 ਵਜੇ ਤੱਕ ਵੋਟਿੰਗ ਪ੍ਰਤੀਸ਼ਤ
ਜਲੰਧਰ ‘ਚ ਸਵੇਰੇ 9 ਵਜੇ ਤੱਕ 5.5 ਫੀਸਦੀ ਵੋਟਿੰਗ ਹੋਈ। ਪਟਿਆਲਾ ਵਿੱਚ 7 ਫੀਸਦੀ ਅਤੇ ਲੁਧਿਆਣਾ ਵਿੱਚ 5.4 ਫੀਸਦੀ ਵੋਟਿੰਗ ਹੋਈ।
09:41 AM, 21-ਦਸੰਬਰ-2024
ਫਗਵਾੜਾ ‘ਚ ਪੋਲਿੰਗ ਸਟੇਸ਼ਨ ਦੇ ਸਾਹਮਣੇ ਤੋਂ ਕਾਂਗਰਸੀ ਉਮੀਦਵਾਰ ਦਾ ਬੂਥ ਹਟਾਇਆ ਗਿਆ
ਭਾਜਪਾ ਉਮੀਦਵਾਰ ਪਰਮਜੀਤ ਸਿੰਘ ਖੁਰਾਣਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਫਗਵਾੜਾ ਦੇ ਵਾਰਡ ਨੰਬਰ 48 ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਅਸ਼ਵਨੀ ਸ਼ਰਮਾ ਦਾ ਬੂਥ ਪੋਲਿੰਗ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਥਿਤ ਹੈ। ਦੱਸਿਆ ਗਿਆ ਕਿ ਅਸ਼ਵਨੀ ਸ਼ਰਮਾ ਪੋਲਿੰਗ ਸਟੇਸ਼ਨ ਦੇ ਸਾਹਮਣੇ ਬੂਥ ਲਗਾ ਕੇ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ। ਇਸ ’ਤੇ ਕਾਰਵਾਈ ਕਰਦਿਆਂ ਡੀਐਸਪੀ ਭਾਰਤ ਭੂਸ਼ਣ ਨੇ ਅਸ਼ਵਨੀ ਸ਼ਰਮਾ ਦੇ ਬੂਥ ਨੂੰ ਉਥੋਂ ਹਟਾ ਦਿੱਤਾ। ਇਸ ਦੌਰਾਨ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵਿਚਕਾਰ ਥੋੜ੍ਹੀ ਬਹਿਸ ਵੀ ਹੋਈ ਅਤੇ ਅਸ਼ਵਨੀ ਸ਼ਰਮਾ ਨੇ ਪਰਮਜੀਤ ਸਿੰਘ ਖੁਰਾਣਾ ‘ਤੇ ਲੋਕਾਂ ਨੂੰ ਆਪਣੇ ਹੱਕ ‘ਚ ਭੁਗਤਾਉਣ ਲਈ ਹੇਰਾਫੇਰੀ ਕਰਨ ਦਾ ਦੋਸ਼ ਵੀ ਲਗਾਇਆ |
09:34 AM, 21-ਦਸੰਬਰ-2024
ਅਜਨਾਲਾ ‘ਚ ਗੋਲੀਬਾਰੀ
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਅਜਨਾਲਾ ‘ਚ ਅਣਪਛਾਤੇ ਲੋਕਾਂ ਨੇ ਥਾਰ ਸਵਾਰ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ ਹਨ। ਅਜਨਾਲਾ ਵਿੱਚ ਜ਼ਿਮਨੀ ਚੋਣ ਹੈ।
09:32 AM, 21-ਦਸੰਬਰ-2024
ਨਗਰ ਪੰਚਾਇਤ ਹੰਡਿਆਇਆ ਵਿੱਚ ਵੋਟਿੰਗ ਜਾਰੀ
ਨਗਰ ਪੰਚਾਇਤ ਹੰਡਿਆਇਆ ਵਿੱਚ 7 ਵਜੇ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਹੰਡਿਆਇਆ ਦੇ 13 ਵਾਰਡਾਂ ਤੋਂ 51 ਉਮੀਦਵਾਰਾਂ ਨੇ ਚੋਣ ਲੜੀ ਹੈ, ਜਿਸ ਦਾ ਫੈਸਲਾ ਸ਼ਾਮ ਨੂੰ ਆ ਜਾਵੇਗਾ। ਨਗਰ ਪੰਚਾਇਤ ਹੰਡਿਆਇਆ ਵਿੱਚ 9967 ਵੋਟਰ ਆਪਣੀ ਵੋਟ ਪਾਉਣਗੇ।
08:28 AM, 21-ਦਸੰਬਰ-2024
ਵੋਟਰ ਵੋਟ ਪਾਉਣ ਪਹੁੰਚੇ
ਹੈਬੋਵਾਲ, ਲੁਧਿਆਣਾ ਦੇ ਸਰਕਾਰੀ ਸਕੂਲ ਵਿੱਚ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਵੋਟਰ।
7:56 AM, 21-ਦਸੰਬਰ-2024
ਪਟਿਆਲਾ ਦੇ 7 ਵਾਰਡਾਂ ਅਤੇ ਧਰਮਕੋਟ ਦੇ 8 ਵਾਰਡਾਂ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ
ਪਟਿਆਲਾ ਅਤੇ ਮੋਗਾ ਦੇ ਧਰਮਕੋਟ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਹੋਈਆਂ ਬੇਨਿਯਮੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਹੁਣ ਪਟਿਆਲਾ ਦੇ 7 ਵਾਰਡਾਂ ਅਤੇ ਧਰਮਕੋਟ ਦੇ 8 ਵਾਰਡਾਂ ਦੀਆਂ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਮਾਣਹਾਨੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਦਿੱਤੀ। ਪਟਿਆਲਾ ਦੇ ਵਾਰਡ ਨੰਬਰ 1, 32, 33, 36, 41, 48 ਅਤੇ 50 ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਜਦੋਂ ਕਿ ਧਰਮਕੋਟ ਦੇ ਵਾਰਡ ਨੰਬਰ 1, 2, 3, 4, 9, 10, 11 ਅਤੇ 13 ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
07:26 AM, 21-ਦਸੰਬਰ-2024
21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ
ਨਗਰ ਨਿਗਮਾਂ ਦੀਆਂ ਆਮ ਅਤੇ ਉਪ-ਚੋਣਾਂ-2024 ਸਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਸਿਫ਼ਾਰਸ਼ਾਂ ‘ਤੇ ਪੰਜਾਬ ਸਰਕਾਰ ਨੇ 21 ਦਸੰਬਰ (ਸ਼ਨੀਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਦੇ ਤਹਿਤ ਨਗਰ ਨਿਗਮਾਂ ਦੇ ਅਧਿਕਾਰ ਖੇਤਰ ਵਿੱਚ ਆਮ ਜਨਤਾ ਨੂੰ ਨੋਟਿਸ ਜਾਰੀ ਕੀਤਾ ਹੈ। ਜਿੱਥੇ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ, ਉੱਥੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਉਨ੍ਹਾਂ ਵੋਟਰਾਂ ਲਈ 21 ਦਸੰਬਰ 2024 ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਹੈ ਜੋ ਪੰਜਾਬ ਸਰਕਾਰ ਦੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ।
07:05 AM, 21-ਦਸੰਬਰ-2024
ਵੋਟਿੰਗ ਸ਼ੁਰੂ
ਵੋਟਿੰਗ ਸ਼ੁਰੂ ਹੋ ਗਈ ਹੈ।
06:34 AM, 21-ਦਸੰਬਰ-2024
ਕਿਸ ਨਿਗਮ ਵਿੱਚ ਕਿੰਨੇ ਵਾਰਡ ਹਨ?
ਅੰਮ੍ਰਿਤਸਰ ਅਤੇ ਜਲੰਧਰ ਨਗਰ ਨਿਗਮ ਅਧੀਨ 85, ਲੁਧਿਆਣਾ ਵਿੱਚ 95, ਪਟਿਆਲਾ ਵਿੱਚ 60 ਅਤੇ ਫਗਵਾੜਾ ਵਿੱਚ 50 ਵਾਰਡ ਹਨ।