Punjab News: ਫਲਾਈਟ ‘ਚ ਔਰਤ ਦੀ ਮੌ.ਤ, ਐਮਰਜੈਂਸੀ ਕਰਨੀ ਪਈ ਲੈਂਡਿੰਗ

18 ਮਾਰਚ 2025: ਕੈਨੇਡਾ (canada) ਜਾਣ ਵਾਲੀ ਫਲਾਈਟ (flight) ‘ਚ ਜਲੰਧਰ ਦੀ ਰਹਿਣ ਵਾਲੀ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਪਰਮਜੀਤ ਕੌਰ (paramjit kaur) ਗਿੱਲ ਵਾਸੀ ਭੋਗਪੁਰ ਕਸਬਾ ਜਲੰਧਰ ਵਜੋਂ ਹੋਈ ਹੈ। ਜੋ ਕੈਨੇਡਾ ਦੇ ਇੱਕ ਏਅਰਪੋਰਟ (airport) ਤੋਂ ਦੂਜੇ ਸੂਬੇ ਦੇ ਏਅਰਪੋਰਟ ਨੂੰ ਜਾ ਰਿਹਾ ਸੀ। ਇਸ ਦੌਰਾਨ ਫਲਾਈਟ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ (emergency landing) ਕਰਨੀ ਪਈ। ਪਰ ਉਕਤ ਔਰਤ ਦੀ ਜਾਨ ਨਹੀਂ ਬਚਾਈ ਜਾ ਸਕੀ।

ਔਰਤ ਆਪਣੀ ਧੀ ਨੂੰ ਮਿਲਣ ਵਿਦੇਸ਼ ਗਈ ਸੀ

ਪ੍ਰਾਪਤ ਜਾਣਕਾਰੀ ਅਨੁਸਾਰ ਭੋਗਪੁਰ ਦੀ ਰਹਿਣ ਵਾਲੀ ਪਰਮਜੀਤ ਕੌਰ ਗਿੱਲ ਆਪਣੀ ਲੜਕੀ ਨੂੰ ਮਿਲਣ ਕੈਨੇਡਾ ਗਈ ਹੋਈ ਸੀ। ਔਰਤ ਕੈਨੇਡਾ ‘ਚ ਹੀ ਘੁੰਮ ਰਹੀ ਸੀ। ਇਸ ਦੌਰਾਨ ਜਦੋਂ ਪਰਮਜੀਤ ਦੀ ਸਿਹਤ ਵਿਗੜ ਗਈ ਤਾਂ ਫਲਾਈਟ ਦੇ ਕਰੂ ਮੈਂਬਰਾਂ ਨੂੰ ਤੁਰੰਤ ਸੂਚਿਤ ਕੀਤਾ ਗਿਆ।

ਜਿਸ ਤੋਂ ਬਾਅਦ ਐਮਰਜੈਂਸੀ ਕਾਰਨ ਫਲਾਈਟ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਕਿਸੇ ਹੋਰ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਜਿੱਥੋਂ ਔਰਤ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਔਰਤ ਨੂੰ ਹਸਪਤਾਲ ਲਿਜਾਂਦੇ ਹੀ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਔਰਤ ਦੀ ਮੌਤ ਦਾ ਅਸਲ ਕਾਰਨ ਕੀ ਸੀ। ਪਰਮਜੀਤ ਦੀ ਮੌਤ ਤੋਂ ਬਾਅਦ ਭੋਗਪੁਰ ਰਹਿੰਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

Read More: Canada News: ਸੜਕ ਹਾਦਸੇ ਨੇ ਲਈ ਪੰਜਾਬ ਦੇ ਨੌਜਵਾਨ ਦੀ ਜਾ.ਨ, ਆਹਮੋ-ਸਾਹਮਣੇ ਟਰਾਲਿਆਂ ਦੀ ਹੋਈ ਜ਼ਬਰਦਸਤ ਟੱਕਰ

 

Scroll to Top