23 ਨਵੰਬਰ 2024: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (harjot singh bains) ਅੱਜ ਜਿੱਤ ਦਾ ਜਸ਼ਨ ਮਨਾਉਣ ਲਈ ਆਮ ਆਦਮੀ ਪਾਰਟੀ ਦੇ ਦਫ਼ਤਰ(office) ਪੁੱਜੇ। ਪੰਜਾਬ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ(aam aadmi party) ਨੇ ਚਾਰ ਵਿੱਚੋਂ ਤਿੰਨ ਸੀਟਾਂ (seats) ਜਿੱਤੀਆਂ ਹਨ। ਇਸ ‘ਤੇ ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਪਿਆਰ ਹੈ ਜੋ ਅਸੀਂ ਅੱਜ ਦੇਖਿਆ। ਅਸੀਂ ਉਹ ਸੀਟ ਵੀ ਜਿੱਤੀ ਜਿਸ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਸੀ। ਹੁਣ ਉੱਥੇ ਵੀ ਅਸੀਂ ਜਿੱਤ ਗਏ ਹਾਂ, ਇਸ ਲਈ ਲੋਕਾਂ ਦਾ ਫ਼ਤਵਾ ਸਾਫ਼ ਹੈ ਕਿ ਉਹ ਸਿਰਫ਼ ਆਮ ਆਦਮੀ ਪਾਰਟੀ ਨੂੰ ਹੀ ਦੇਖਣਾ ਚਾਹੁੰਦੇ ਹਨ ਅਤੇ ਸਾਨੂੰ ਆਪਣਾ ਪੂਰਾ ਸਮਰਥਨ ਦੇਣਗੇ।
ਅਗਸਤ 16, 2025 12:59 ਪੂਃ ਦੁਃ