ਚੰਡੀਗੜ੍ਹ, 17 ਜੁਲਾਈ 2024: ਸ਼ੋਸ਼ਲ ਮੀਡੀਆ (social media) ‘ਤੇ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ‘ਚ ਪੇਂਟਰ ਨੂੰ ਕਿਸੇ ਵਿਅਕਤੀ ਨੇ ਗੋ.ਲੀ.ਆਂ ਮਾਰ ਦਿੱਤੀਆਂ | ਇਸ ਘਟਨਾ ਨੂੰ ਲੈ ਕੇ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਅਰਸ਼ਦੀਪ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਦੇ ਧਿਆਨ ‘ਚ ਇਸ ਵੀਡੀਓ ਦਾ ਮਾਮਲਾ ਆਇਆ ਸੀ ਤੇ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਚੱਲ ਰਹੀ ਹੈ, ਜਿਸ ‘ਚ ਇੱਕ ਪੇਂਟਰ ਨੂੰ ਕਿਸੇ ਵਿਅਕਤੀ ਨੇ ਗੋ.ਲੀ.ਆਂ ਮਾਰ ਕੇ ਕਤ..ਲ ਕਰ ਦਿੰਦਾ ਹੈ ਜੋ ਕਿ ਮੰਡੀ ਗੋਬਿੰਦਗੜ੍ਹ ਦੀ ਦੱਸੀ ਜਾ ਰਹੀ ਸੀ, ਪਰ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਵੀਡੀਓ ਮੰਡੀ ਗੋਬਿੰਦਗੜ੍ਹ ਦੀ ਨਹੀਂ ਹੈ ਅਤੇ ਨਾ ਹੀ ਇਲਾਕੇ ‘ਚ ਕੋਈ ਅਜਿਹੀ ਘਟਨਾ ਸਾਹਮਣੇ ਆਈ ਹੈ | ਉਨ੍ਹਾਂ ਕਿਹਾ ਜਿਸ ਨੇ ਵੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਅਤੇ ਬਣਾਈ ਹੈ, ਉਸਦੀ ਜਾਂਚ ਕੀਤੀ ਜਾ ਰਹੀ ਹੈ |
ਨਵੰਬਰ 22, 2024 7:52 ਪੂਃ ਦੁਃ