Punjab News: ਪੁਲਿਸ ਨੇ ਗੱਡੀ ਚਾਲਕਾਂ ਨੂੰ ਰੋਕ-ਰੋਕ ਸਾਵਧਾਨੀ ਨਾਲ ਗੱਡੀਆਂ ਚਲਾਉਣ ਲਈ ਸਮਝਾਉਣਾ ਕੀਤਾ ਸ਼ੁਰੂ

17 ਨਵੰਬਰ 2024: ਧੁੰਦ (fog) ਕਾਰਨ ਜ਼ਿਲ੍ਹਾਂ ਗੁਰਦਾਸਪੁਰ (gurdaspur) ਵਿੱਚ ਲਗਾਤਾਰ ਦੁਰਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਨੈਸ਼ਨਲ ਹਾਈਵੇ ਤੇ ਵਿਜੀਬਿਲਿਟੀ (visibility) ਲਗਭਗ ਜ਼ੀਰੋ ਹੋਣ ਕਾਰਨ ਗੱਡੀ ਚਾਲਕਾਂ ਨੂੰ ਬੇਹਦ ਸਾਵਧਾਨੀ ਵਰਤਣੀ ਪੈ ਰਹੀ ਹੈ। ਉੱਥੇ ਹੀ ਪੁਲਿਸ ਵੀ ਦੁਰਘਟਨਾਵਾਂ ਦੀ ਰੋਕਥਾਮ ਨੂੰ ਲੈ ਕੇ ਗੰਭੀਰ ਨਜ਼ਰ ਆ ਰਹੀ ਹੈ। ਸਵੇਰੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਬਰੀ ਨਾਕੇ ਦਾ ਦੌਰਾ ਕੀਤਾ ਗਿਆ ਤਾਂ ਉਸ ਵੇਲੇ ਨਾਕੇ ਤੇ ਮੌਜੂਦ ਪੁਲਿਸ ਅਧਿਕਾਰੀ ਗੱਡੀ ਚਾਲਕਾਂ ਨੂੰ ਰੋਕ-ਰੋਕ ਕੇ ਧੁੰਦ ਦੌਰਾਨ ਸਾਵਧਾਨੀ ਨਾਲ ਗੱਡੀ ਚਲਾਉਣ, ਟਰੈਫਿਕ ਨਿਯਮਾਂ ਦਾ ਪਾਲਣ ਕਰਨ ਅਤੇ ਫੋਗ ਲਾਈਟਾਂ ਆਦਿ ਜਗਾ ਕੇ ਰੱਖਣ ਲਈ ਸਮਝਾਉਂਦੇ ਨਜ਼ਰ ਆਏ। ਇਸ ਦੇ ਨਾਲ ਹੀ ਰਿਫਲੈਕਟਰ ਸਟੀਕਰ ਗੱਡੀਆਂ ਦੇ ਅੱਗੇ ਪਿੱਛੇ ਲਗਾਉਣ ਦੀਆਂ ਹਿਦਾਇਤਾਂ ਵੀ ਪੁਲਿਸ ਵੱਲੋਂ ਦਿੱਤੀਆਂ ਜਾ ਰਹੀਆਂ ਹਨ।

Scroll to Top