Sukhbir Badal

Punjab News: ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੁਖਬੀਰ ਬਾਦਲ ਨੇ ਫੈਸਲਾ ਲੈਣ ਲਈ ਮੁੜ ਕੀਤੀ ਅਪੀਲ

ਚੰਡੀਗੜ੍ਹ, 22 ਨਵੰਬਰ 2024- ਸ਼੍ਰੋਮਣੀ ਅਕਾਲੀ ਦਲ (shromni akali dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (sukhbir singh badal) ਨੇ ਇਕ ਵਾਰ ਫਿਰ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖ ਕੇ ਜਲਦ ਫ਼ੈਸਲਾ ਲੈਣ ਦੀ ਅਪੀਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਉਸਨੂੰ ਤਨਖਾਹੀਆ ਤਾਂ ਕਰਾਰੀਆਂ ਜਾ ਚੁੱਕਾ ਹੈ, ਅਤੇ ਹੁਣ ਉਸਤੇ ਜਲਦੀ ਹੀ ਕੋਈ ਫੈਸਲਾ ਸੁਣਾਇਆ ਜਾ ਸਕੇ|

 

ਸੁਖਬੀਰ ਨੇ ਜਥੇਦਾਰ ਨੂੰ ਪੱਤਰ ਵਿਚ ਲਿਖਿਆ ਹੈ ਕਿ, ਉਸ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ (resign) ਵੀ ਦਿੱਤਾ ਜਾ ਚੁੱਕਿਆ ਹੈ ਅਤੇ ਉਹ ਹੁਣ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ (shri akal takhat sahib) ਤੇ ਪੇਸ਼ ਹੋਣਾ ਚਾਹੁੰਦੇ ਹਨ, ਅਤੇ ਜਲਦ ਉਨ੍ਹਾਂ ਤੇ ਫ਼ੈਸਲਾ ਕੀਤੀ ਜਾਵੇ।

ਤੁਸੀਂ ਵੀ ਜਾਣੋ ਕਿ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੱਤਰ ਦੇ ਵਿਚ ਕਿ ਲਿਖਿਆ ਹੈ, ਆਪ ਜੀ ਨੂੰ ਬੇਨਤੀ ਹੈ ਕਿ ਸਿੱਖ ਕੌਮ ਦੇ ਸਰਬ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਾਸ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ। ਜਿਸ ਦਾ ਕਿ ਮੇਰੇ ਮਨ ਤੇ ਬੇਹਦ ਗਹਿਰਾ ਅਸਰ ਹੈ। ਦਾਸ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਦਾਸ ਨਿਮਰਤਾ ਤੇ ਸਤਿਕਾਰ ਸਹਿਤ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ ਹੈ। ਆਪ ਜੀ ਦਾਸ ਦੀ ਬੇਨਤੀ ਜਰੂਰ ਪ੍ਰਵਾਨ ਕਰੋ ਜੀ।

Scroll to Top