ਚੰਡੀਗੜ੍ਹ, 03 ਜੁਲਾਈ 2024: ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੁਝ ਦਿਨ ਪਹਿਲਾਂ ਲੋਕ ਸਭਾ ‘ਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਮਾਮਲਾ ਲੋਕ ਸਭਾ ‘ਚ ਚੁੱਕਿਆ ਅਤੇ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ | ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਓ ਬਲਕੌਰ ਸਿੰਘ ਨੇ ਮੂਸੇਵਾਲਾ ਦਾ ਮੁੱਦਾ ਸਦਨ ‘ਚ ਚੁੱਕਣ ‘ਤੇ ਧਨਵਾਦ ਕੀਤਾ ਹੈ | ਉਨ੍ਹਾਂ ਕਿਹਾ ਉਮੀਦ ਹੈ ਕਿ ਸਿੱਧੂ ਮੂਸੇਵਾਲਾ ਦੇ ਇਨਸਾਫ਼ ਦੀ ਗੂੰਜ ਸਦਨ ‘ਚ ਗੂੰਜਦੀ ਰਹੇਗੀ ਅਤੇ ਉਨ੍ਹਾਂ ਦੇ ਪੁੱਤ ਨੂੰ ਇਨਸਾਫ਼ ਜ਼ਰੂਰ ਮਿਲੇਗਾ |
ਲੋਕ ਸਭਾ ‘ਚ ਰਾਜਾ ਵੜਿੰਗ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊ ਅਤੇ ਉਸ ਦੀਆਂ ਵੀਡੀਓ ਜੇਲ੍ਹਾਂ ‘ਚੋਂ ਵਾਇਰਲ ਹੋ ਰਹੀਆਂ ਹਨ, ਜਿਨਾਂ ਤੇ ਕੋਈ ਵੀ ਰੋਕ ਨਹੀਂ ਲੱਗ ਰਹੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੂਸੇਵਾਲਾ (Sidhu Moosewala) ਨੂੰ ਇਨਸਾਫ਼ ਦੇਣ ਦੇ ਲਈ ਗੰਭੀਰ ਨਹੀਂ ਹੈ |
ਰਾਜਾ ਵੜਿੰਗ ਨੇ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਕਿਹਾ ਕਿ ਜੇਕਰ ਅਮਲ ਕੀਤਾ ਜਾਵੇ ਤਾਂ ਪਹਿਲਾਂ ਵਾਲੇ ਕਾਨੂੰਨ ਵੀ ਸਖ਼ਤ ਹਨ | ਨਵੇਂ ਕਾਨੂੰਨਾਂ ਨੂੰ ਵੀ ਸ਼ਖਤ ਕਿਹਾ ਜਾ ਰਿਹਾ ਹੈ,ਜੇਕਰ ਇਨ੍ਹਾਂ ਕਾਨੂੰਨਾਂ ਤੇਈਟ ਕਿਸੇ ਨੂੰ ਦੋਸ਼ੀ ਨੂੰ ਸ਼ਜਾ ਮਿਲਦੀ ਹੈ ਤਾਂ ਮੰਨ ਸਕਦੇ ਹਾਂ ਕਾਨੂੰਨ ਸਖ਼ਤ ਹਨ | ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਬੈਠੇ ਕੁਝ ਵਿਅਕਤੀ ਫਿਰੌਤੀਆਂ ਮੰਗ ਰਹੇ ਹਨ, ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ |