Patiala

Punjab News: ਪਟਿਆਲਾ ਤੋਂ ਅੱਜ ਹੋਵੇਗੀ ਪੰਜਾਬੀ ਮਾਹ ਦੇ ਸਮਾਗਮਾਂ ਦੀ ਸ਼ੁਰੂਆਤ

ਪਟਿਆਲਾ 04 ਨਵੰਬਰ 2024: ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਅੱਜ ਪਟਿਆਲਾ (Patiala) ਤੋਂ ਸ਼ੁਰੂਆਤ ਹੋਵੇਗੀ | ਪਟਿਆਲਾ ਵਿਖੇ ਕਰਵਾਏ ਜਾ ਰਹੇ ਇਸ ਸਮਾਗਮਾਂ ‘ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵਲੋਂ ਕੀਤੀ ਜਾਵੇਗੀ ।

ਇਹ ਸਮਾਗਮ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ (Patiala) ‘ਚ ਹੋਣ ਜਾ ਰਿਹਾ ਹੈ । ਇਸ ਦੌਰਾਨ ਪੰਜਾਬੀ ਭਾਸ਼ਾ ‘ਚ ਸਾਲ 2022-23 ਅਤੇ 2024 ਨਾਲ ਸੰਬੰਧਿਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਲਈ ਇਨਾਮ ਵੀ ਦਿੱਤੇ ਜਾਣਗੇ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਹੋਣਗੀਆਂ।

ਇਸ ਖਾਸ ਭਾਸ਼ਾ ਮਾਹ ਦੌਰਾਨ ਪੰਜਾਬੀ ਭਾਸ਼ਾ ਸੰਬੰਧੀ ਗੋਸ਼ਟੀਆਂ, ਰੂਬੁਰੂ, ਸੈਮੀਨਾਰ, ਕਵੀ ਦਰਬਾਰ, ਨਾਟਕ, ਲੋਕ ਨਾਚ ਅਤੇ ਸੰਗੀਤਕ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ | ਸਾਰੇ ਪ੍ਰੋਗਰਾਮਾਂ ਦੌਰਾਨ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਇਸਦੇ ਨਾਲ ਹੀ ਸਾਲ 2021 ਲਈ ਐਲਾਨੇ ਪੁਰਸਕਾਰਾਂ ‘ਚ ਬਲਦੇਵ ਸਿੰਘ ਨੂੰ ਸੂਰਜ ਕਦੇ ਨਹੀਂ ਮਰਦਾ ਲਈ ਨਾਨਕ ਸਿੰਘ ਪੁਰਸਕਾਰ (ਨਾਵਲ) ਦਿੱਤਾ ਜਾਵੇਗਾ । ਇਸਦੇ ਨਾਲ ਹੀ ਸਾਲ 2022 ਲਈ ਐਲਾਨੇ ਗਏ ਪੁਰਸਕਾਰਾਂ ‘ਚ ਵਿਜੇ ਵਿਵੇਕ ਨੂੰ ਛਿਣਭੰਗਰ ਵੀ ਕਾਲਾਤੀਤ ਵੀ ਲਈ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ), ਵਿਦਵਾਨ ਸਿੰਘ ਸੋਨੀ ਨੂੰ ਦਿਲਚਸਪ ਕਹਾਣੀ ਧਰਤੀ –ਅੰਬਰ ਦੀ ਲਈ ਡਾ. ਐਮ.ਐਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਡਾ. ਮਨਜੀਤ ਕੌਰ ਆਜ਼ਾਦ ਨੂੰ ਵਿਸ਼ਵ ਸੱਭਿਆਚਾਰ ਬਨਾਮ ਸਥਾਨਕ ਸਭਿਆਚਾਰ ਲਈ ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ), ਕੇਵਲ ਧਾਲੀਵਾਲ ਨੂੰ ਗੜ੍ਹੀ ਚਮਕੌਰ ਦੀ ਲਈ ਈਸ਼ਵਰ ਚੰਦਰ ਨੰਦਾ ਪੁਰਸਕਾਰ(ਨਾਟਕ /ਇਕਾਂਗੀ), ਜਗਤਾਰਜੀਤ ਸਿੰਘ ਨੂੰ ਚਿੱਤਰਕਾਰੀ ਵਿੱਚ ਗੁਰੂ ਨਾਨਕ ਲਈ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ /ਸਫ਼ਰਨਾਮਾ), ਨਵਦੀਪ ਸਿੰਘ ਗਿੱਲ ਨੂੰ ਉੱਡਣਾ ਬਾਜ਼ (ਓਲੰਪੀਅਨ ਗੁਰਬਚਨ ਸਿੰਘ ਰੰਧਾਵਾ) ਲਈ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ /ਟੀਕਾਕਾਰੀ/ਕੋਸ਼ਕਾਰੀ), ਡਾ.ਜੇ.ਬੀ. ਸੇਖੋਂ ਨੂੰ ਚੌਥਾ ਪਹਿਰ ਲਈ ਪ੍ਰਿੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ), ਅਰਵਿੰਦਰ ਕੌਰ ਧਾਲੀਵਾਲ ਨੂੰ ਝਾਂਜਰਾਂ ਵਾਲੇ ਪੈਰ ਲਈ ਪ੍ਰਿੰ.ਸੁਜਾਨ ਸਿੰਘ ਪੁਰਸਕਾਰ (ਕਹਾਣੀ ਸੰਗ੍ਰਹਿ), ਭਜਨਵੀਰ ਸਿੰਘ ਨੂੰ ਮੋਇਆਂ ਦੇ ਰਾਹ ਲਈ ਪ੍ਰੋ.ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ), ਸੁਦਰਸ਼ਨ ਗਾਸੋ(ਡਾ.) ਨੂੰ ਕਿੰਨਾਂ ਸੋਹਣਾ ਅੰਬਰ ਲਗਦੈ ਲਈ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ(ਬਾਲ ਸਾਹਿਤ) ਦਿੱਤਾ ਜਾਵੇਗਾ।

ਇਸਤੋਂ ਇਲਾਵਾ ਸਾਲ 2022-23 ਲਈ ਲਖਵਿੰਦਰ ਜੌਹਲ ਨੂੰ ਪਾਣੀ ਹੋਏ ਵਿਚਾਰ ਲਈ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ), ਅਜ਼ੀਜ਼ ਸਰੋਏ ਨੂੰ ਆਪਣੇ ਲੋਕ ਲਈ ਨਾਨਕ ਸਿੰਘ ਪੁਰਸਕਾਰ (ਨਾਵਲ),ਬਲਦੇਵ ਸਿੰਘ ਧਾਲੀਵਾਲ ਨੂੰ ਕੰਜ –ਕੁਆਰ ਧਰਤੀ ਲਈ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ /ਸਫ਼ਰਨਾਮਾ), ਰਾਕੇਸ਼ ਕੁਮਾਰ ਨੂੰ ਕ੍ਰਾਂਤੀਕਾਰੀ ਸ਼ੇਰ ਜੰਗ: ਸ਼ੇਰਾਂ ਵਰਗਾ ਸ਼ੇਰ ਲਈ ਭਾਈ ਵੀਰ ਸਿੰਘ ਪੁਰਸਕਾਰ(ਜੀਵਨੀ /ਟੀਕਾਕਾਰੀ/ਕੋਸ਼ਕਾਰੀ), ਡਾ. ਸਰਵਨ ਸਿੰਘ ਪ੍ਰਦੇਸੀ ਨੂੰ ਸੂਫ਼ੀ ਲਹਿਰ ਦਾ ਸਮਾਜਕ ਮਾਡਲ ਲਈ ਡਾ.ਅਤਰ ਸਿੰਘ ਪੁਰਸਕਾਰ (ਆਲੋਚਨਾ), ਹਰਦੀਪ ਕੌਰ ਬਾਵਾ ਨੂੰ ਨਾ ਨਰ ਨਾ ਨਾਰੀ ਲਈ ਪ੍ਰਿੰ.ਤੇਜਾ ਸਿੰਘ ਪੁਰਸਕਾਰ (ਸੰਪਾਦਨ), ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਵਾਸੂ ਨੂੰ ਗੁਰਮਤਿ ਸੰਪੂਰਨ ਜੀਵਨ ਦਾ ਮਾਰਗ ਲਈ ਡਾ. ਐਮ.ਐਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਸਿਮਰਤ ਸੁਮੈਰਾ ਨੂੰ ਸੁਨਹਿਰੀ ਟਾਪੂ ਲਈ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ), ਬੂਟਾ ਸਿੰਘ ਚੌਹਾਨ ਨੂੰ ਚੋਰ ਉਚੱਕੇ ਲਈ ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ), ਨਿਹਾਲ ਸਿੰਘ ਮਾਨ ਨੂੰ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਵਿਆਕਰਣ /ਭਾਸ਼ਾ ਵਿਗਿਆਨ/ਹਵਾਲਾ ਗ੍ਰੰਥ) ਦਿੱਤਾ ਜਾਵੇਗਾ।

ਇਸੇ ਤਰ੍ਹਾਂ ਸਾਲ 2024 ਲਈ ਰਣਧੀਰ ਨੂੰ ਖ਼ਤ… ਜੋ ਲਿਖਣੋਂ ਰਹਿ ਗਏ ਲਈ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ), ਜਸਵਿੰਦਰ ਧਰਮਕੋਟ ਨੂੰ ਮੈਲਾਨਿਨ ਲਈ ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ/ਮਿੰਨੀ ਕਹਾਣੀ), ਸਤਿਨਾਮ ਸਿੰਘ ਸੰਧੂ ਨੂੰ ਸ਼ਬਦਾਂ ਦੇ ਚਿਰਾਗ ਲਈ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ), ਪ੍ਰੋ.(ਡਾ.) ਪਰਮਜੀਤ ਸਿੰਘ ਢੀਂਗਰਾ ਨੂੰ ਸ਼ਬਦੋ ਵਣਜਾਰਿਓ ਲਈ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ), ਸੰਪਾਦਕ ਸਰਬਜੀਤ ਸਿੰਘ ਵਿਰਕ ਐਡਵੋਕੇਟ ਨੂੰ ਸਮੁੱਚੀਆਂ ਲਿਖਤਾਂ ਸ਼ਹੀਦ ਭਗਤ ਸਿੰਘ ਲਈ ਪ੍ਰਿੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ), ਪਰਮਜੀਤ ਮਾਨ ਨੂੰ ਸਮੁੰਦਰਨਾਮਾ ਛੱਲਾਂ ਨਾਲ ਗੱਲਾਂ ਲਈ ਡਾ. ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਜਗਜੀਤ ਸਿੰਘ ਲੱਡਾ ਨੂੰ ਪਿਆਰਾ ਭਾਰਤ ਲਈ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ), ਤੇਜਾ ਸਿੰਘ ਤਿਲਕ ਨੂੰ ਪੰਜਾਬ ਉੱਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ (ਨੰਦ ਕੁਮਾਰ ਦੇਵ ਸ਼ਰਮਾ) ਨੂੰ ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਅਤੇ ਡਾ. ਗੁਰਸੇਵਕ ਲੰਬੀ ਨੂੰ ਬਸਤੀਵਾਦ, ਉੱਤਰ ਬਸਤੀਵਾਦ ਤੇ ਪੰਜਾਬੀ ਨਾਟਕ (ਆਲੋਚਨਾ) ਲਈ ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਦਿੱਤਾ ਜਾਵੇਗਾ !

Scroll to Top