ਚੰਡੀਗੜ੍ਹ, 10 ਫਰਵਰੀ 2025: ਪੰਜਾਬ ਸਰਕਾਰ (Punjab Government) ਨੇ 2 ਆਈਏਐਸ ਅਧਿਕਾਰੀਆਂ (IAS Officers) ਨੂੰ ਤਰੱਕੀ ਦਿੱਤੀ ਹੈ। ਇਨ੍ਹਾਂ ‘ਚ ਆਈ.ਏ.ਐਸ. ਜਸਪ੍ਰੀਤ ਤਲਵਾੜ ਅਤੇ ਆਈ.ਏ.ਐਸ. ਦਿਲੀਪ ਕੁਮਾਰ ਸ਼ਾਮਲ ਹਨ | ਪੰਜਾਬ ਦੇ ਰਾਜਪਾਲ ਨੇ 1995 ਬੈਚ ਦੇ ਆਈਏਐਸ ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ APX ਸਕੇਲ / ਪੱਧਰ 17 ਵਿੱਚ ਤਰੱਕੀ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ 01 ਜਨਵਰੀ 2025 ਤੋਂ ਲਾਗੂ ਹੋਵੇਗੀ।
ਜਾਰੀ ਪੱਤਰ ਮੁਤਾਬਕ ਇਨ੍ਹਾਂ ਅਧਿਕਾਰੀਆਂ (IAS Officers) ਨੂੰ ਆਈਏਐਸ ਦੇ ਏਪੀਐਕਸ ਸਕੇਲ / ਪੱਧਰ 17 ਵਿੱਚ ਤਰੱਕੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ‘ਚ ਵਧੀਕ ਮੁੱਖ ਸਕੱਤਰ ਵਜੋਂ ਨਿਯੁਕਤ ਕੀਤਾ ਹੈ। ਇਹ ਅਧਿਕਾਰੀ ਅਗਲੇ ਹੁਕਮ ਜਾਰੀ ਹੋਣ ਤੱਕ ਉੱਚ ਤਨਖਾਹ ਸਕੇਲ ‘ਤੇ ਆਪਣੀਆਂ ਮੌਜੂਦਾ ਪੋਸਟਿੰਗਾਂ ‘ਤੇ ਕੰਮ ਕਰਦੇ ਰਹਿਣਗੇ।
Read More: Punjab News: ਪੰਜਾਬ ਸਰਕਾਰ ਨੇ 24 SHO ਅਧਿਕਾਰੀਆਂ ਨੂੰ ਦਿੱਤੀ ਤਰੱਕੀ