ਚੰਡੀਗੜ੍ਹ, 27 ਜੁਲਾਈ 2024: ਪੰਜਾਬ ਸਰਕਾਰ ਨੇ ਕੋਟਕਪੂਰਾ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕੇਂਦਰੀ ਸਟੋਰ ਤੋਂ ਕਬਾੜ ਦੀ ਵਿਕਰੀ ਦੌਰਾਨ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੀਨੀਅਰ ਐਕਸੀਅਨ, ਜੇ.ਈ. ਅਤੇ ਸਟੋਰ ਕੀਪਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspended) ਕਰ ਦਿੱਤਾ ਗਿਆ ਹੈ | ਜਦਕਿ ਮਾਮਲੇ ਵਿੱਚ ਸ਼ਾਮਲ ਮੁਲਾਜ਼ਮਾਂ ਅਤੇ ਕਾਰੋਬਾਰੀ ਖ਼ਿਲਾਫ਼ ਪੁਲੀਸ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ. ਓ. ਨੇ ਦਿੱਤੀ ਹੈ
ਇਨ੍ਹਾਂ ‘ਚ ਮੁਅੱਤਲ (Suspended) ਕੀਤੇ ਮੁਲਾਜ਼ਮ ਸੀਨੀਅਰ ਐਕਸੀਅਨ ਸਟੋਰ ਬੇਅੰਤ ਸਿੰਘ, ਸਟੋਰ ਇੰਚਾਰਜ ਜੂਨੀਅਰ ਇੰਜਨੀਅਰ ਗੁਰਮੇਲ ਸਿੰਘ ਅਤੇ ਸਟੋਰ ਕੀਪਰ (ਐਲਡੀਸੀ) ਨਿਰਮਲ ਸਿੰਘ ਸ਼ਾਮਲ ਹਨ | ਇਸਦੀ ਜਾਣਕਾਰੀ
ਹਰਭਜਨ ਸਿੰਘ ਈ.ਟੀ. ਓ. ਨੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਸਕਰੈਪ ਲੈ ਕੇ ਜਾ ਰਹੇ ਤਿੰਨ ਟਰੱਕਾਂ ‘ਚੋਂ ਇੱਕ ‘ਚ ਸਕਰੈਪ ਦੇ ਹੇਠਾਂ ਨਵਾਂ ਐਲੂਮੀਨੀਅਮ ਕੰਡਕਟਰ ਰੱਖ ਕੇ ਟਰਾਂਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦਾ ਪਤਾ ਨਾ ਲੱਗਣ ‘ਤੇ ਮਾਲੀ ਨੁਕਸਾਨ ਹੋ ਸਕਦਾ ਸੀ।