Investment In Punjab

Punjab News: ਪੰਜਾਬ ਸਰਕਾਰ ਨੇ ਆਈ.ਏ.ਐਸ. ਅਧਿਕਾਰੀਆਂ ਨੂੰ ਨਵੇਂ ਸਾਲ ਦਾ ਦਿੱਤਾ ਤੋਹਫ਼ਾ

2 ਜਨਵਰੀ 2025: ਪੰਜਾਬ ਸਰਕਾਰ (punjab sarkar) ਨੇ 2000 ਬੈਚ ਦੇ 3 ਆਈ.ਏ.ਐਸ. ਅਧਿਕਾਰੀਆਂ ਨੂੰ ਨਵੇਂ ਸਾਲ (new year) ਦਾ ਤੋਹਫਾ ਦਿੱਤਾ। ਦਰਅਸਲ ਪੰਜਾਬ (Punjab cadre) ਕੇਡਰ ਦੇ 3 ਆਈ.ਏ.ਐਸ. (IAS officers) ਅਧਿਕਾਰੀਆਂ ਨੂੰ ਸੀਨੀਅਰ ਸਕੇਲ (senior scales) ਦਿੱਤੇ ਗਏ ਹਨ। ਇਸ ਸਬੰਧੀ ਰਾਜ ਦੇ ਮੁੱਖ ਸਕੱਤਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ 2000 ਬੈਚ ਦੇ ਆਈ.ਏ.ਐਸ. (IAS officers) ਅਧਿਕਾਰੀ ਰਾਹੁਲ ਤਿਵਾੜੀ, ਅਲਕਨੰਦਾ ਦਿਆਲ ਅਤੇ ਕੁਮਾਰ ਰਾਹੁਲ ਨੂੰ ਪ੍ਰਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਦੇ ਅਹੁਦੇ ਦੇ ਨਾਲ ਸੁਪਰੀਮ ਪੇ ਸਕੇਲ (15) ਵਿੱਚ ਤਰੱਕੀ ਦਿੱਤੀ ਗਈ ਹੈ।

ਇਸੇ ਤਰ੍ਹਾਂ 2009 ਬੈਚ ਦੇ ਆਈ.ਏ.ਐਸ. ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ, ਵਿਪੁਲ ਉੱਜਵਲ, ਰਾਮਵੀਰ, ਸੋਨਾਲੀ ਗਿਰੀ, ਈਸ਼ਾ, ਸੁਮੀਤ ਕੁਮਾਰ, ਜਾਰੰਗਲ ਗੌਰੀ ਪਰਾਸ਼ਰ ਜੋਸ਼ੀ, ਬਬੀਤਾ, ਗੁਰਪ੍ਰੀਤ ਸਿੰਘ ਖਹਿਰਾ ਅਤੇ ਗੁਰਿੰਦਰਪਾਲ ਸਿੰਘ ਸਹੋਤਾ ਨੂੰ ਸੁਪਰੀਮ ਪੇ ਸਕੇਲ (14) ਨਾਲ ਸਨਮਾਨਿਤ ਕੀਤਾ ਗਿਆ ਹੈ।

read more: Punjab Goverment: ਨਵੇਂ ਸਾਲ ਤੇ ਔਰਤਾਂ ਨੂੰ ਮਿਲੇਗਾ ਤੋਹਫ਼ਾ, ਪੰਜਾਬ ਸਰਕਾਰ ਨੇ ਲਿਆ ਫੈਸਲਾ

Scroll to Top