7 ਅਪ੍ਰੈਲ 2205: ਪੰਜਾਬ (punjab) ਦੇ ਲੋਕਾਂ ਲਈ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਦਰਅਸਲ ਸੂਬੇ ਵਿੱਚ ਪਸ਼ੂਆਂ (cattle) ਦੀ ਗਿਣਤੀ ਅਚਾਨਕ ਘਟਣੀ ਸ਼ੁਰੂ ਹੋ ਗਈ ਹੈ। ਇਨ੍ਹਾਂ ਵਿੱਚ ਮੱਝਾਂ ਦੀ ਗਿਣਤੀ ਬਹੁਤ ਘੱਟ ਪਾਈ ਗਈ ਹੈ। ਪਸ਼ੂ ਧਨ ਦੀ ਰਿਪੋਰਟ ਅਨੁਸਾਰ ਸਾਲ 2019 ਵਿੱਚ ਜਿੱਥੇ 40 ਲੱਖ ਦੇ ਕਰੀਬ ਮੱਝਾਂ ਸਨ, ਹੁਣ ਪੰਜਾਬ ਵਿੱਚ ਸਿਰਫ਼ 34.93 ਲੱਖ ਮੱਝਾਂ ਹੀ ਬਚੀਆਂ ਹਨ।
ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸਾਲ 1992 ਦੌਰਾਨ ਮੱਝਾਂ ਦੀ ਗਿਣਤੀ 60.08 ਲੱਖ ਸੀ। ਪਸ਼ੂ ਪਾਲਣ ਵਿਭਾਗ (cattle) ਦੀ 21ਵੀਂ ਪਸ਼ੂ ਗਣਨਾ ਅਨੁਸਾਰ ਕੁੱਲ ਪਸ਼ੂ ਧਨ ਵਿੱਚ 5.78 ਲੱਖ ਦੀ ਕਮੀ ਦਰਜ ਕੀਤੀ ਗਈ ਹੈ। ਕਰੀਬ 3 ਦਹਾਕਿਆਂ ‘ਚ ਮੱਝਾਂ ਦੀ ਗਿਣਤੀ ‘ਚ ਕਰੀਬ 25 ਲੱਖ ਦੀ ਕਮੀ ਆਈ ਹੈ। ਸ਼ੁਰੂਆਤੀ ਰਿਪੋਰਟਾਂ (reports) ਅਨੁਸਾਰ ਪੰਜਾਬ ਵਿੱਚ ਕੁੱਲ ਪਸ਼ੂ ਧਨ ਘਟ ਕੇ ਸਿਰਫ਼ 68.03 ਲੱਖ ਰਹਿ ਗਿਆ ਹੈ, ਜੋ ਸਾਲ 2019 ਵਿੱਚ 73.81 ਲੱਖ ਸੀ। ਮਾਹਿਰਾਂ ਅਨੁਸਾਰ ਮੱਝਾਂ ਦੀ ਗਿਣਤੀ ਘਟਣ ਦਾ ਕਾਰਨ ਮੱਝਾਂ ਨੂੰ ਪਾਲਣ ਦੇ ਖਰਚੇ ਵਿੱਚ ਵਾਧਾ ਹੈ। ਹੁਣ ਆਮ ਪਸ਼ੂ ਪਾਲਕਾਂ ਵਿੱਚ ਮੱਝਾਂ ਨੂੰ ਪਾਲਣ ਅਤੇ ਵੇਚਣ ਦਾ ਰੁਝਾਨ ਘਟ ਗਿਆ ਹੈ ਅਤੇ ਮੱਝਾਂ ਦੇ ਦੁੱਧ ਦਾ ਕਾਰੋਬਾਰ ਜ਼ਿਆਦਾ ਹੈ।
Read More: ਕੈਟਲ ਸ਼ੈੱਡ ਲਾਲੜੂ ਦਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਵੇ: ਦਮਨਜੀਤ ਸਿੰਘ ਮਾਨ