Punjab News: ਕਿਸਾਨਾਂ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਮਨਪ੍ਰੀਤ ਬਾਦਲ

11 ਨਵੰਬਰ 2024: ਗਿੱਦੜਬਾਹਾ (Giddarbaha) ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਮਨਪ੍ਰੀਤ ਬਾਦਲ ਚੋਣ ਪ੍ਰਚਾਰ ਕਰਨ ਲਈ ਪਿੰਡ ਧੂਲਕੋਟ ਪਹੁੰਚੇ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸਵਾਲਾਂ (question) ਦਾ ਜਵਾਬ ਦਿੱਤਾ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕੋਈ ਵੀ ਨਵਾਂ ਟਿਊਬਵੈੱਲ ਨਹੀਂ ਲਗਾਇਆ ਜਾ ਰਿਹਾ। ਇਸ ਸਬੰਧੀ ਉਨ੍ਹਾਂ ਕਿਹਾ ਕਿ ਕੇਂਦਰ ਨਾਲ ਗੱਲ ਕੀਤੀ ਹੈ। ਉਥੇ ਹੀ ਓਹਨਾਂ ਇਹ ਵੀ ਕਿਹਾ ਕਿ ਉਹ ਗਿੱਦੜਬਾਹਾ ਦੇ ਸਮੂਹ ਲੋਕਾਂ ਨੂੰ ਸੋਲਰ ਕੁਨੈਕਸ਼ਨ ਪ੍ਰਦਾਨ ਕਰਨਗੇ।

ਉੱਥੇ ਹੀ ਜਦੋਂ ਕਿਸਾਨਾਂ ਦੇ ਵੱਲੋਂ ਮਨਪ੍ਰੀਤ ਬਾਦਲ ਨੂੰ ਸਵਾਲ ਪੁੱਛਿਆ ਗਿਆ ਤਾਂ ਮਨਪ੍ਰੀਤ ਬਾਦਲ ਇਨ੍ਹਾਂ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਆਪਣੀ ਉੱਥੋਂ ਤੁਰ ਗਏ| ਜਿਸਦਾ ਕਿਸਾਨਾਂ ਦੇ ਵਲੋਂ ਵਿਰੋਧ ਕੀਤਾ ਗਿਆ|

Scroll to Top