June 23, 2024 3:57 am
Jagraon

Punjab News: ਜਗਰਾਓਂ ‘ਚ NRI ਦੇ ਘਰ ‘ਤੇ ਵੱਡੀ ਵਾਰਦਾਤ, ਪੁਲਿਸ ਵੱਲੋਂ 2 ਜਣਿਆਂ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ, 13 ਜੂਨ 2024: ਜਗਰਾਓਂ (Jagraon) ਦੇ ਕੱਚਾ ਮਲਕ ਰੋਡ ‘ਤੇ ਸਥਿਤ ਇੱਕ ਐਨਆਰਆਈ ਦੇ ਘਰ ਮੰਗਲਵਾਰ ਰਾਤ ਨੂੰ ਇੱਕ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਪਰਿਵਾਰ ਸਮੇਤ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ 2 ਗੋਲੀਆਂ ਦੇ ਖੋਲ ਬਰਾਮਦ ਕੀਤੇ ਅਤੇ ਸੀ.ਸੀ.ਟੀ.ਵੀ. ਦੀ ਜਾਂਚ ਕਰਨ ਤੋਂ ਬਾਅਦ ਥਾਣਾ ਸਿਟੀ ‘ਚ ਇਕ ਅਣਪਛਾਤੇ ਵਿਅਕਤੀ ਸਮੇਤ 2 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮਾਂ ਦੀ ਪਛਾਣ ਤਰੁਣ ਕੁਮਾਰ ਵਾਸੀ ਰਾਮਪੁਰਾ ਦੋਰਾਹਾ ਅਤੇ ਇੱਕ ਅਣਪਛਾਤੇ ਵਿਅਕਤੀ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਏ.ਐਸ.ਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੀੜਤ ਬੀਬੀ (ਵਾਸੀ ਕੱਚਾ ਮਲਕ ਰੋਡ, ਗਲੀ ਨੰਬਰ 4 ਜਗਰਾਉਂ) ਨੇ ਸ਼ਿਕਾਇਤ ਦਿੱਤੀ ਹੈ।