Punjab News: ਕਿਸਾਨ ਮਜ਼ਦੂਰ ਮੋਰਚਾ ਦੀ ਅੱਜ ਲੁਧਿਆਣਾ ‘ਚ ਮੀਟਿੰਗ

7 ਅਪ੍ਰੈਲ 2025: ਪੰਜਾਬ ਵਿੱਚ ਸਰਕਾਰ (sarkar) ਨੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਅਤੇ ਟੈਂਟ ਹਟਾ ਕੇ ਸੜਕਾਂ ਨੂੰ ਸਾਫ਼ ਕਰ ਦਿੱਤਾ ਹੈ। ਪਰ ਕੇਂਦਰ (center) ਅਤੇ ਸੂਬਾ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ ਅਜੇ ਵੀ ਜਾਰੀ ਹੈ।ਕਿਸਾਨ ਅਜੇ ਵੀ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ। ਅੱਜ KMM (ਕਿਸਾਨ ਮਜ਼ਦੂਰ ਮੋਰਚਾ) ਦੀ ਮੀਟਿੰਗ ਲੁਧਿਆਣਾ (meeting ludhiana) ਦੇ ਮਾਲਵਾ ਕਾਲਜ ਨੇੜੇ ਫਿਰੋਜ਼ਪੁਰ ਰੋਡ ‘ਤੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਵੇਗੀ।

ਕਿਸਾਨਾਂ ਦੀ ਮੀਟਿੰਗ 3 ਘੰਟੇ ਤੱਕ ਚੱਲੇਗੀ

ਇਹ ਮੀਟਿੰਗ ਕਰੀਬ 3 ਘੰਟੇ ਚੱਲੇਗੀ, ਜਿਸ ਤੋਂ ਬਾਅਦ ਕਿਸਾਨ ਆਗੂ ਦਿਲਬਾਗ ਸਿੰਘ (dilbagh singh gill) ਗਿੱਲ ਤੇ ਹੋਰ ਦੁਪਹਿਰ 1 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ। ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਸਾਡਾ ਸਮੂਹ ਸਰਵਣ ਸਿੰਘ ਪੰਧੇਰ ਦੇ ਸਮਰਥਨ ਵਿੱਚ ਹੈ। ਬੇਸ਼ੱਕ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ‘ਤੇ ਜ਼ੁਲਮ ਕੀਤੇ ਹਨ ਪਰ ਕਿਸਾਨ-ਮਜ਼ਦੂਰ ਦਬਾਏ ਨਹੀਂ ਜਾ ਰਹੇ। ਅੱਜ ਅਗਲੀ ਰਣਨੀਤੀ ਬਣਾਈ ਜਾਵੇਗੀ ਕਿ ਜ਼ਾਲਮ ਸਰਕਾਰਾਂ (goverments) ਨਾਲ ਕਿਵੇਂ ਲੜਨਾ ਹੈ।

Read More:  ਮੁੜ ਵਿਗੜੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ, ਪੈਰਾਂ ‘ਚ ਆਈ ਸੋਜ

 

Scroll to Top