ਚੰਡੀਗੜ੍ਹ, 26 ਫਰਵਰੀ 2025: ਤਰਨ ਤਾਰਨ (Tarn Taran) ਦੇ ਪਿੰਡ ਰੈਸੀਆਣਾ ਵਿਖੇ ਵਿਆਹ ਸਮਾਗਮ ‘ਚ ਗੋ.ਲੀ.ਆਂ ਚੱਲਣ (Gunshots) ਦਾ ਮਾਮਲਾ ਸਾਹਮਣੇ ਆਇਆ ਹੈ | ਵਿਆਹ ਸਮਾਗਮ ਇੱਕ ਵਿਅਕਤੀ ਵੱਲੋਂ ਗੋ.ਲੀ.ਆਂ ਚੱਲਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ | ਇਹ ਨੌਜਵਾਨ ਬਰਾਤ ‘ਚ ਜਾ ਰਿਹਾ ਹੈ ਅਤੇ ਹਵਾਈ ਫਾਇਰ ਕਰ ਰਿਹਾ ਹੈ |
ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਉਕਤ ਨੌਜਵਾਨ ਲਗਾਤਾਰ ਹਵਾਈ ਫਾਇਰ ਕਰ ਰਿਹਾ ਹੈ | ਬਾਅਦ ‘ਚ ਵਿਆਹ ਵਾਲੇ ਲਾੜੇ ਨੇ ਵੀ ਪਿਸਤੌਲ ਫੜ ਕੇ 3 ਹਵਾਈ ਫਾਇਰ ਕਰਦਾ ਨਜ਼ਰ ਆਇਆ |
ਪੁਲਿਸ ਵੱਲੋਂ ਉਕਤ ਵੀਡੀਉ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਐਸ.ਪੀ ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਐਸਐਚਓ ਨੂੰ ਜਾਂਚ ਲਈ ਭੇਜਿਆ ਹੈ ਕਿ ਕਿਨ੍ਹਾਂ ਲੋਕਾਂ ਵੱਲੋਂ ਵਿਆਹ ਸਮਾਗਮ ‘ਚ ਗੋਲੀਆਂ ਚਲਾਈਆਂ ਗਈਆਂ ਹਨ, ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ |
Read More: Bathinda News: ਬਠਿੰਡਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਤੇ ਨਜਾਇਜ਼ ਸ਼ਰਾਬ ਸਣੇ 5 ਜਣੇ ਗ੍ਰਿਫ਼ਤਾਰ