Punjab News: ਜਲਦ ਹੀ ਕੱਚੇ ਘਰਾਂ ਵਾਲਿਆਂ ਨੂੰ ਮਿਲੇਗੀ ਗ੍ਰਾਂਟ, ਜਾਣੋ ਵੇਰਵਾ

4 ਫਰਵਰੀ 2025: ਪੰਜਾਬ ਦੇ ਕੱਚੇ ਘਰਾਂ ਵਾਲੇ ਪਰਿਵਾਰਾਂ ਲਈ ਖੁਸ਼ਖਬਰੀ ਹੈ। ਦਰਅਸਲ ਮਾਛੀਵਾੜਾ ਨਗਰ ਕੌਂਸਲ ਦੇ ਚੇਅਰਮੈਨ ਮੋਹਿਤ ਕੁੰਦਰਾ (Machhiwara Municipal Council Chairman Mohit Kundra0 ਅਤੇ ਕੌਂਸਲਰ ਅਸ਼ੋਕ ਸੂਦ ਨੇ ਦੱਸਿਆ ਕਿ ਸ਼ਹਿਰ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਜਿਨ੍ਹਾਂ ਦੇ ਮਕਾਨ ਕੱਚੇ ਹਨ, ਉਨ੍ਹਾਂ ਦੇ ਮਕਾਨ ਪੱਕੇ ਕਰਨ ਲਈ 2.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।

ਉਪਰੋਕਤ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਸ਼ਹਿਰ ਦੀ ਹੱਦ ਅੰਦਰ ਰਹਿੰਦੇ ਸਾਰੇ ਗਰੀਬ ਪਰਿਵਾਰ ਜਿਨ੍ਹਾਂ ਦੇ ਮਕਾਨ ਕੱਚੇ ਬਣੇ ਹੋਏ ਹਨ, ਉਹ ਲੋੜੀਂਦੇ ਦਸਤਾਵੇਜ਼ ਨਗਰ ਕੌਂਸਲ ਵਿੱਚ ਜਮ੍ਹਾਂ ਕਰਵਾ ਕੇ ਸਕੀਮ ਦਾ ਲਾਭ ਲੈਣ। ਚੇਅਰਮੈਨ ਕੁੰਦਰਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 2024 ਵਿੱਚ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਸਨ, ਉਨ੍ਹਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ ਅਤੇ ਹੁਣ ਨਵੇਂ ਸਿਰੇ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।

ਚੇਅਰਮੈਨ ਕੁੰਦਰਾ (Chairman Kundra) ਨੇ ਦੱਸਿਆ ਕਿ ਇਸ ਸਕੀਮ ਤਹਿਤ ਸਿਰਫ਼ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ, ਜਿਨ੍ਹਾਂ ਦੇ ਮਕਾਨ ਮਿੱਟੀ ਦੇ ਬਣੇ ਹੋਏ ਹਨ ਅਤੇ ਉਕਤ ਵਿਅਕਤੀ ਨੂੰ ਆਪਣੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਕੁਝ ਲੋਕ ਜਿਨ੍ਹਾਂ ਕੋਲ ਪੱਕੇ ਮਕਾਨ ਹਨ, ਉਹ ਗ੍ਰਾਂਟਾਂ ਲੈਣ ਲਈ ਅਜਿਹੇ ਦਸਤਾਵੇਜ਼ ਵੀ ਜਮ੍ਹਾਂ ਕਰਵਾ ਦਿੰਦੇ ਹਨ, ਜੋ ਸਕੀਮਾਂ ਦੇ ਨਿਯਮਾਂ ਅਧੀਨ ਨਹੀਂ ਆਉਂਦੇ, ਇਸ ਲਈ ਅਜਿਹੇ ਲੋਕਾਂ ਨੂੰ ਆਪਣੀਆਂ ਅਰਜ਼ੀਆਂ ਬਿਲਕੁਲ ਵੀ ਜਮ੍ਹਾਂ ਨਹੀਂ ਕਰਵਾਉਣੀਆਂ ਚਾਹੀਦੀਆਂ। ਸਰਕਾਰ ਇਸ ਸਕੀਮ ਤਹਿਤ ਕੱਚੇ ਮਕਾਨਾਂ ਵਾਲੇ ਯੋਗ ਗਰੀਬ ਲੋਕਾਂ ਨੂੰ ਹੀ ਗ੍ਰਾਂਟ ਜਾਰੀ ਕਰੇਗੀ।

Read More:  ਸਾਲ 2025 ਦੀ ਪਹਿਲੀ ਪੰਜਾਬ ਕੈਬਨਿਟ ਦੀ ਬੈਠਕ ਦਾ ਸਮਾਂ ਬਦਲਿਆ

Scroll to Top