ਚੰਡੀਗੜ੍ਹ, 29 ਅਗਸਤ 2024: ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ (Surjit Singh Kohli) ਅੱਜ ਸਵੇਰ ਅਕਾਲ ਚਲਾਣਾ ਕਰ ਗਏ | 73 ਸਾਲਾ ਸੁਰਜੀਤ ਸਿੰਘ ਕੋਹਲੀ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਜ਼ੇਰੇ ਇਲਾਜ਼ ਸਨ | ਸੁਰਜੀਤ ਕੋਹਲੀ ਲੰਮਾ ਸਮਾਂ ਪਟਿਆਲਾ ਸ਼ਹਿਰ ‘ਚ ਅਕਾਲੀ ਸਿਆਸਤ ਦਾ ਧੁਰਾ ਰਹੇ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ‘ਚ ਕੈਬਿਨਟ ਮੰਤਰੀ ਰਹੇ ਸਨ।
‘ਉਨ੍ਹਾਂ ਦੇ ਵੱਡੇ ਲੜਕੇ ਅਤੇ ‘ਆਪ’ ਵਿਧਾਇਕ ਅਜੀਤ ਪਾਲ ਸਿੰਘ ਅਤੇ ਗੁਰਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਸਨ ਅੱਜ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅੱਜ ਸਵੇਰੇ ਅਲਵਿਦਾ ਆਖ ਦਿੱਤਾ |