12 ਮਈ 2025: ਜ਼ਿਲ੍ਹਾਂ ਗੁਰਦਾਸਪੁਰ (gurdaspur) ਦੇ ਕਾਹਨੂੰਵਾਨ ਨੇੜਲੇ ਪੈਂਦੇ ਪਿੰਡ ਸਿੰਬਲੀ ਵਿਖੇ ਖੇਤਾਂ ਵਿੱਚ ਨਾੜ ਨੂੰ ਲਗਾਈ ਅੱਗ (fire) ਭੜਕ ਗਈ ਅਤੇ ਦੂਰ ਤੱਕ ਜਾ ਫੈਲੀ । ਗਨੀਮਤ ਰਹੀ ਕਿ ਨੇੜੇ ਕੋਈ ਰਿਹਾਇਸ਼ੀ ਇਲਾਕਾ ਨਹੀਂ ਸੀ ਇਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਪਰ ਅੱਗ ਨੇ ਕਰੀਬ 15 ਏਕੜ ਦੇ ਖੇਤਾਂ ਦੀ ਨਾੜ ਨੂੰ ਚਪੇਟ ਵਿੱਚ ਲੈ ਲਿਆ ।
ਉੱਥੇ ਹੀ ਅੱਗ ਗੁਜਰਾਂ ਦੇ ਕੁਲ ਤੱਕ ਜਾਣ ਤੋਂ ਪਹਿਲਾਂ ਹੀ ਮੌਕੇ ਤੇ ਪਹੁੰਚੇ ਥਾਣਾ ਭੈਣੀ ਮੀਆਂ ਥਾਂ ਤੇ ਐਸਐਚਓ ਸਰਬਜੀਤ ਸਿੰਘ (sarabjit singh SHO) ਅਤੇ ਉਹਨਾਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਨੇਅੱਗ ਤੇ ਕੰਟਰੋਲ ਪਾਇਆ । ਉੱਥੇ ਹੀ ਫਾਇਰ ਬ੍ਰਿਗੇਡ ਅਧਿਕਾਰੀਆਂ ਤੇ ਪੁਲਿਸ ਅਧਿਕਾਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਵੱਲੋਂ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਤੇ ਬਿਲਕੁਲ ਪਾਬੰਦੀ ਲਗਾਈ ਗਈ ਹੈ। ਇਸ ਵੇਲੇ ਹਵਾਵਾਂ ਚੱਲ ਰਹੀਆਂ ਹਨ ਇਸ ਕਾਰਨ ਅੱਗ ਫੈਲ ਸਕਦੀ ਹੈ ਅਤੇ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਰਹਿੰਦ ਬੂੰਦ ਨੂੰ ਅੱਗ ਨਾ ਲਗਾਈ ਜਾਏ ।
Read More: ਕੋਲਕਾਤਾ ਦੇ ਹੋਟਲ ‘ਚ ਲੱਗੀ ਅੱ.ਗ, 14 ਜਣਿਆਂ ਦੀ ਮੌ.ਤ