Electricity

Punjab News: ਪੰਜਾਬ ‘ਚ ਬਿਜਲੀ ਦੀ ਮੰਗ ਵਧੀ, ਤੋੜੇ ਪਿਛਲੇ ਸਾਰੇ ਰਿਕਾਰਡ

ਚੰਡੀਗੜ੍ਹ, 19 ਜੂਨ 2024: ਇੱਕ ਪਾਸੇ ਜਿੱਥੇ ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ, ਉੱਥੇ ਹੀ ਦੂਜੇ ਪਾਸੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਕਾਰਨ ਬਿਜਲੀ (Electricity) ਦੀ ਮੰਗ ਕਾਫ਼ੀ ਵਧ ਗਈ ਹੈ। ਬਿਜਲੀ ਦੀ ਮੰਗ ਨੇ ਵੀ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਮੰਗ 15963 ਮੈਗਾਵਾਟ ਤੱਕ ਪਹੁੰਚ ਗਈ ਹੈ, ਜੋ ਕਿ ਇੱਕ ਨਵਾਂ ਰਿਕਾਰਡ ਹੈ।

ਦੂਜੇ ਪਾਸੇ ਪਾਵਰਕੌਮ ਵੱਲੋਂ 16 ਹਜ਼ਾਰ ਮੈਗਾਵਾਟ ਬਿਜਲੀ (Electricity) ਦੇ ਪ੍ਰਬੰਧ ਕੀਤੇ ਗਏ ਹਨ। ਅੱਤ ਦੀ ਗਰਮੀ ਕਾਰਨ ਕਿਸਾਨ ਅਜੇ ਵੀ ਝੋਨਾ ਲਾਉਣ ਤੋਂ ਗੁਰੇਜ਼ ਕਰ ਰਹੇ ਹਨ। ਪਰ 20 ਜੂਨ ਤੋਂ ਬਾਅਦ ਇਹ ਕੰਮ ਰਫ਼ਤਾਰ ਫੜੇਗਾ। ਅਜਿਹੇ ‘ਚ ਬਿਜਲੀ ਦੀ ਮੰਗ ਹੋਰ ਵਧ ਜਾਵੇਗੀ।

ਜੂਨ ਮਹੀਨੇ ਵਿੱਚ ਬਿਜਲੀ ਦੀ ਖਪਤ ਵਿੱਚ 43 ਫੀਸਦੀ ਦਾ ਸਿੱਧਾ ਵਾਧਾ ਹੋਇਆ ਹੈ। ਪਹਿਲੀ ਜੂਨ ਨੂੰ ਬਿਜਲੀ ਦੀ ਮੰਗ 12433 ਮੈਗਾਵਾਟ ਸੀ ਜੋ ਪਿਛਲੇ ਸਾਲ ਜੂਨ ਵਿੱਚ 6219 ਮੈਗਾਵਾਟ ਸੀ। ਦੂਜਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦਾ ਬਿੱਲ ਜ਼ੀਰੋ ਹੋਣ ਕਾਰਨ ਲੋਕ ਬਿਜਲੀ ਦੀ ਵਰਤੋਂ ਸੰਜਮ ਨਾਲ ਨਹੀਂ ਕਰ ਰਹੇ।

ਹਾਲਾਂਕਿ ਬਿਜਲੀ ਦੀ ਵਧਦੀ ਮੰਗ ਕਾਰਨ ਲੋਕਾਂ ਨੂੰ ਹੁਣ ਕਈ ਇਲਾਕਿਆਂ ‘ਚ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਕਈ ਖੇਤਰਾਂ ਵਿੱਚ ਅਣਐਲਾਨੇ ਕੱਟ ਵੀ ਲੱਗ ਰਹੇ ਹਨ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅੱਠ ਘੰਟੇ ਬਿਜਲੀ ਦਿੱਤੀ ਜਾਵੇਗੀ।

Scroll to Top