20 ਨਵੰਬਰ 2204: ਦਿੱਲੀ ਅੰਮ੍ਰਿਤਸਰ (amritsar) ਹਾਈਵੇਅ ’ਤੇ ਬਸਤੀ ਜੋਧੇਵਾਲ ਚੌਕ ਨੇੜਿਓਂ ਲੰਘ ਰਹੀ ਇੱਕ ਕੋਰੀਅਰ (courier gaddi) ਗੱਡੀ ਨੂੰ ਅੱਗ ਲੱਗਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਗੱਡੀ ਨੂੰ ਅੱਗ ਲੱਗੀ ਉਸ ਸਮੇਂ ਸੜਕ ‘ਤੇ ਡਰਾਈਵਰਾਂ (drivers) ਦੀ ਭਾਰੀ ਭੀੜ ਸੀ।
ਜਦੋਂ ਗੱਡੀ ਦੇ ਡਰਾਈਵਰ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਸ ਨੇ ਸਮਝਦਾਰੀ ਨਾਲ ਗੱਡੀ ਸੜਕ ਦੇ ਕਿਨਾਰੇ ਖੜ੍ਹੀ ਕਰ ਦਿੱਤੀ ਅਤੇ ਆਪਣੀ ਜਾਨ ਬਚਾਉਣ ਲਈ ਬਾਹਰ ਛਾਲ ਮਾਰ ਦਿੱਤੀ। ਅੱਗ ‘ਤੇ ਕਾਬੂ ਪਾਉਣ ਲਈ ਡਰਾਈਵਰ ਨੇੜਲੀ ਦੁਕਾਨ ‘ਤੇ ਪਾਣੀ ਭਰਨ ਲਈ ਗਿਆ ਪਰ ਜਦੋਂ ਤੱਕ ਉਹ ਵਾਪਸ ਪਰਤਿਆ ਤਾਂ ਗੱਡੀ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ ‘ਚ ਆ ਚੁੱਕੀ ਸੀ ਅਤੇ ਗੱਡੀ ‘ਚ ਪਿਆ ਕੋਰੀਅਰ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਸੀ |
ਦੱਸ ਦੇਈਏ ਕਿ ਕਰੀਬ 10 ਦਿਨ ਪਹਿਲਾਂ ਬਸਤੀ ਜੋਧੇਵਾਲ ਚੌਕ ਨੇੜੇ ਗਰਮ ਕੱਪੜਿਆਂ ਨਾਲ ਭਰੇ ਇਕ ਕੰਟੇਨਰ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਕਾਰ ਅਤੇ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।