July 4, 2024 8:32 pm
Nawanshahr

Punjab News: ਨਵਾਂਸ਼ਹਿਰ ‘ਚ ਬਰਸਾਤੀ ਪਾਣੀ ਕਾਰਨ ਕਈ ਪਿੰਡਾਂ ਨਾਲ ਟੁੱਟਿਆ ਸੰਪਰਕ

ਚੰਡੀਗੜ੍ਹ, 29 ਜੂਨ 2024: ਨਵਾਂਸ਼ਹਿਰ (Nawanshahr) ਦੇ ਵਿਧਾਨ ਸਭਾ ਹਲਕਾ ਅਧੀਨ ਪੈਂਦੇ ਬਲਾਚੌਰ ਅਤੇ ਪਹਾੜੀਆਂ ਇਲਾਕਿਆਂ ‘ਚ ਪਏ ਭਾਰੀ ਮੀਂਹ ਕਾਰਨ ਕਸਬਾ ਕਾਠਗੜ੍ਹ ਸਮੇਤ ਕਈ ਪਿੰਡਾਂ ਦਾ ਜ਼ਿਲਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ ਹੈ। ਅਚਾਨਕ ਪਏ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ਦੂਜੇ ਪਾਸੇ ਇਸਦਾ ਦੂਜਾ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਆ ਰਿਹਾ ਬਰਸਾਤੀ ਪਾਣੀ ਵੀ ਮੰਨਿਆ ਜਾ ਰਿਹਾ ਹੈ |

ਇਸਦਾ ਨਾਲ ਹੀ ਇਲਾਕੇ ਦੇ ਕੁਝ ਬਰਸਾਤੀ ਨਾਲੇ ਪਾਣੀ ਨਾਲ ਭਰ ਗਏ ਹਨ, ਇਸਦੇ ਹੀ ਬਜਾਰਾਂ ‘ਚ ਪਾਣੀ ਖੜ੍ਹ ਗਿਆ ਹੈ | ਜਿਕਰਯੋਗ ਹੈ ਕਿ ਮਾਨਸੂਨ ਆਉਣਾ ਹੈ ਬਾਕੀ ਹੈ, ਇਸਤੋਂ ਪਹਿਲਾਂ ਹੀ ਅਜਿਹੀ ਸਥਿਤੀ ਬਣਨ ਦੇ ਖਦਸ਼ੇ ਮੱਦੇਨਜਰ ਲੋਕਾਂ ‘ਚ ਚਿੰਤਾ ਦਾ ਮਾਹੌਲ ਹੈ |