Punjab News: ਕਣਕ ਦੀਆਂ ਕੀਮਤਾਂ ‘ਚ ਬਦਲਾਅ, ਜਾਣੋ ਨਵੇਂ ਭਾਅ

9 ਜਨਵਰੀ 2025: ਪੰਜਾਬ (punjab) ਵਿੱਚ ਕਣਕ ਦੀਆਂ (Wheat prices) ਕੀਮਤਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਗਰੀਬ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਸਾਲ ਕਣਕ (Wheat)  ਦੀ ਵਾਢੀ ਤੋਂ 3 ਮਹੀਨੇ ਪਹਿਲਾਂ ਹੀ ਭਾਅ 3500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ।

ਵਰਨਣਯੋਗ ਹੈ ਕਿ ਪਿਛਲੇ ਹਾੜੀ ਸੀਜ਼ਨ (season) ਦੌਰਾਨ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਸੀ। ਸੂਬੇ ‘ਚ ਕਣਕ ਦੀ ਵੱਡੀ ਘਾਟ ਹੈ, ਜਿਸ ਕਾਰਨ ਪਿਛਲੇ ਸਾਲ ਕਣਕ ਦੀ ਕੀਮਤ ਇੰਨੀ ਵਧ ਗਈ ਹੈ। ਰਿਪੋਰਟ ਮੁਤਾਬਕ ਅੱਜ ਆਟੇ ਦੀ ਕੀਮਤ 3800 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਕੱਲ੍ਹ ਆਟੇ ਦੀ ਕੀਮਤ 3600-3700 ਰੁਪਏ ਪ੍ਰਤੀ ਕੁਇੰਟਲ ਸੀ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਗਰੀਬ ਆਦਮੀ ਲਈ ਰੋਟੀ ਖਾਣੀ ਵੀ ਔਖੀ ਹੋ ਜਾਵੇਗੀ। ਪਿਛਲੇ ਸਾਲ ਮਈ ਵਿੱਚ ਇਹੀ ਭਾਅ 2650 ਰੁਪਏ ਪ੍ਰਤੀ ਕੁਇੰਟਲ ਸੀ।

ਆਟਾ ਮਿੱਲਾਂ ਨੂੰ ਕਣਕ ਦੀ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ। ਮੰਗ ਅਤੇ ਸਪਲਾਈ ਵਿਚਲੇ ਪਾੜੇ ਕਾਰਨ ਓਪਨ (open markit sale) ਮਾਰਕੀਟ ਸੇਲ ਸਕੀਮ ਨਿਲਾਮੀ ਦੌਰਾਨ ਕਣਕ ਦੀ ਔਸਤ ਕੀਮਤ 3100 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ। ਪੰਜਾਬ ਵਿੱਚ ਆਟਾ, ਬਰੈੱਡ ਅਤੇ ਬੇਕਰੀ ਯੂਨਿਟ ਪ੍ਰੋਸੈਸਿੰਗ ਲਈ ਕਣਕ ਖਰੀਦਣਾ ਮਹਿੰਗਾ ਹੋ ਗਿਆ ਹੈ।

ਇਸ ਵਾਰ ਕਣਕ ਦੀ ਫ਼ਸਲ ਬਹੁਤ ਪ੍ਰਭਾਵਿਤ ਹੋਈ ਹੈ। ਪਰਾਲੀ ਨੂੰ ਜ਼ਮੀਨ ਵਿੱਚ ਦੱਬਣ ਵਾਲੇ ਕਿਸਾਨਾਂ ਨੂੰ ਮੁੜ ਕਣਕ ਦੀ ਬਿਜਾਈ ਕਰਨੀ ਪਈ ਹੈ। ਐਫਸੀਆਈ ਨੇ ਦਸੰਬਰ ਤੋਂ ਸਟਾਕ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹਰ ਹਫ਼ਤੇ 14,000 ਮੀਟਰਕ ਟਨ ਦੀ ਨਿਲਾਮੀ ਕੀਤੀ ਜਾਂਦੀ ਹੈ।

read more: ਕਰਜ਼ੇ ‘ਚ ਡੁੱਬਿਆ ਪੰਜਾਬ, ਪੰਜਾਬ ਚੋਟੀ ਦੇ 10 ਰਾਜਾਂ ‘ਚ ਸ਼ਾਮਲ

Scroll to Top