Canada

Punjab News: ਕੈਨੇਡਾ ਨੇ ਮੁੜ ਤੋਂ ਪੰਜਾਬੀਆਂ ਨੂੰ ਦਿੱਤਾ ਝਟਕਾ, ਅਰਜ਼ੀਆਂ ਤੇ ਪ੍ਰੋਸੈਸਿੰਗ ਫੀਸਾਂ ‘ਚ ਵਾਧਾ

1 ਦਸੰਬਰ 2024: ਕੈਨੇਡਾ(canada) ਨੇ ਪੰਜਾਬੀਆਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਭਾਵ 1 ਦਸੰਬਰ ਤੋਂ ਕੈਨੇਡਾ(canada)  ਨੇ ਕੈਨੇਡਾ ਆਉਣ ਵਾਲੇ ਵਿਜ਼ਟਰਾਂ, ਵਰਕਰਾਂ ਅਤੇ (visitors, workers and students) ਵਿਦਿਆਰਥੀਆਂ ਦੀਆਂ ਕਈ ਤਰ੍ਹਾਂ ਦੀਆਂ ਅਰਜ਼ੀਆਂ ਲਈ ਅਰਜ਼ੀਆਂ ਅਤੇ ਪ੍ਰੋਸੈਸਿੰਗ (application and processing fees) ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਉਨ੍ਹਾਂ ਲੋਕਾਂ ‘ਤੇ ਪਵੇਗਾ ਜੋ ਕੈਨੇਡਾ ਵਿੱਚ ਕਿਸੇ ਵੀ ਸੰਸਥਾ ਵਿੱਚ ਪੜ੍ਹ ਰਹੇ ਹਨ ਜਾਂ ਕੰਮ ਕਰ ਰਹੇ ਹਨ। ਕੈਨੇਡਾ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ (IRCC) ਨੇ ਅਸਥਾਈ ਨਿਵਾਸੀਆਂ ਲਈ ਕਈ ਕਿਸਮਾਂ ਦੀਆਂ ਅਰਜ਼ੀਆਂ ਲਈ ਫੀਸਾਂ ਵਿੱਚ ਵਾਧਾ ਕੀਤਾ ਹੈ।

 

ਇਹਨਾਂ ਵਿੱਚ ਅਸਥਾਈ ਨਿਵਾਸੀ ਰੁਤਬੇ ਦੀਆਂ ਅਰਜ਼ੀਆਂ (ਵਿਜ਼ਿਟਰਾਂ, ਵਰਕਰਾਂ ਅਤੇ ਵਿਦਿਆਰਥੀਆਂ ਲਈ), ਕੈਨੇਡਾ ਵਾਪਸ ਜਾਣ ਲਈ ਅਧਿਕਾਰਤ ਅਰਜ਼ੀਆਂ, ਅਪਰਾਧਿਕ ਮੁੜ ਵਸੇਬੇ ਦੀਆਂ ਅਰਜ਼ੀਆਂ (ਗੰਭੀਰ ਅਪਰਾਧਾਂ ਸਮੇਤ) ਅਤੇ ਅਸਥਾਈ ਰੈਜ਼ੀਡੈਂਟ ਪਰਮਿਟ (TRP) ਅਰਜ਼ੀਆਂ ਸ਼ਾਮਲ ਹਨ। ਪੰਜਾਬ ਮੂਲ ਦੇ ਨੌਜਵਾਨ ਇਸ ਦਾ ਸਭ ਤੋਂ ਵੱਧ ਪ੍ਰਭਾਵਤ ਹੋਣਗੇ।

 

ਕੈਨੇਡਾ ਸਰਕਾਰ ਵੱਲੋਂ ਫੀਸ ਵਾਧੇ ਦਾ ਸਿੱਧਾ ਬੋਝ ਵਿਦਿਆਰਥੀਆਂ ਅਤੇ ਵਰਕ ਪਰਮਿਟ ਧਾਰਕਾਂ ‘ਤੇ ਪੈਂਦਾ ਹੈ। ਸਟੱਡੀ ਵੀਜ਼ਾ ਮਾਹਿਰ ਦਾ ਕਹਿਣਾ ਹੈ ਕਿ ਫੀਸ ਵਾਧੇ ਦਾ ਸਿੱਧਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ‘ਤੇ ਪਵੇਗਾ। ਪਹਿਲਾਂ ਪੰਜਾਬ ਦੇ ਲੋਕ ਇਹ ਫੀਸਾਂ ਬੜੀ ਮੁਸ਼ਕਲ ਨਾਲ ਅਦਾ ਕਰਦੇ ਸਨ ਕਿਉਂਕਿ ਕੈਨੇਡਾ ਜਾਣ ਦੇ ਇਕ ਸਾਲ ਦੀ ਪੜ੍ਹਾਈ ਅਤੇ ਹੋਰ ਖਰਚੇ 25 ਤੋਂ 30 ਲੱਖ ਰੁਪਏ ਤੱਕ ਪਹੁੰਚ ਗਏ ਹਨ।

Scroll to Top