ਚੰਡੀਗੜ੍ਹ, 11 ਜਨਵਰੀ 2025: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਅੱਜ ਯਾਨੀ ਮੰਗਲਵਾਰ ਨੂੰ ਦਿੱਲੀ ‘ਚ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦੀ ਬੈਠਕ ਸੱਦੀ ਹੈ। ਇਸਦੇ ਨਾਲ ਹੀ ਵਿਧਾਇਕ ਬੈਠਕ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ। ਵਿਧਾਇਕਾਂ ਦੀ ਸੂਚੀ ਕਪੂਰਥਲਾ ਭਵਨ ਦੇ ਗੇਟ ‘ਤੇ ਭੇਜ ਦਿੱਤੀ ਗਈ ਹੈ। ਵਿਧਾਇਕਾਂ ਨੂੰ ਜਾਂਚ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ।
ਚਰਚਾ ਹੈ ਕਿ ਵਿਧਾਇਕਾਂ ਦੇ ਹੋਰ ਰਾਜਨੀਤਿਕ ਪਾਰਟੀਆਂ ਦੇ ਸੰਪਰਕ ‘ਚ ਹੋਣ ਦੇ ਡਰ ਕਾਰਨ, ਹਾਈਕਮਾਨ ਵਿਧਾਇਕਾਂ ਨੂੰ ਇੱਕਜੁੱਟ ਰਹਿਣ ਦਾ ਸੰਦੇਸ਼ ਦੇ ਸਕਦੀ ਹੈ। ਦੂਜੇ ਪਾਸੇ, ਕਾਂਗਰਸ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ। ਇਸ ਗੱਲ ਦਾ ਸੰਕੇਤ ਪੰਜਾਬ ‘ਆਪ’ ਮੁਖੀ ਅਮਨ ਅਰੋੜਾ ਦੇ ਇਸ ਬਿਆਨ ਤੋਂ ਮਿਲਦਾ ਹੈ ਕਿ ਕੋਈ ਵੀ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ। ਇਸ ਕਰਕੇ ਉਨ੍ਹਾਂ ਦੇ 30 ਵਿਧਾਇਕ ਸਾਡੇ ਸੰਪਰਕ ‘ਚ ਹਨ।
ਹਾਲਾਂਕਿ, ਪੰਜਾਬ ਦੇ ‘ਆਪ’ ਆਗੂਆਂ ਨੇ ਇਸਨੂੰ ਸੰਗਠਨ ਦੀ ਇੱਕ ਰੁਟੀਨ ਬੈਠਕ ਕਰਾਰ ਦਿੱਤਾ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਹ ਪਾਰਟੀ ਦੀ ਮਰਜ਼ੀ ਹੈ ਕਿ ਬੈਠਕ ਚੰਡੀਗੜ੍ਹ ‘ਚ ਹੋਵੇ ਜਾਂ ਦਿੱਲੀ ‘ਚ ਹੋਵੇ।
ਦਿੱਲੀ ਚੋਣਾਂ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੂਰੀ ਲੀਡਰਸ਼ਿਪ ਨੇ ਕੇਜਰੀਵਾਲ (Arvind Kejriwal) ਲਈ ਵੋਟਾਂ ਮੰਗੀਆਂ ਸਨ। ਇਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਪਿਛਲੀ ਵਾਰ 62 ਸੀਟਾਂ ਦੇ ਮੁਕਾਬਲੇ ਸਿਰਫ਼ 22 ਸੀਟਾਂ ‘ਤੇ ਸਿਮਟ ਗਈ। ਇਸ ਦੇ ਨਾਲ ਹੀ ਭਾਜਪਾ ਪਿਛਲੀ ਵਾਰ 8 ਸੀਟਾਂ ਤੋਂ ਅੱਗੇ ਵਧੀ ਅਤੇ 48 ਸੀਟਾਂ ਜਿੱਤ ਕੇ 27 ਸਾਲਾਂ ਬਾਅਦ ਦਿੱਲੀ ‘ਚ ਸਰਕਾਰ ਬਣਾਉਣ ਜਾ ਰਹੀ ਹੈ।
Read More: Punjab: ਹਾਰ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਸੱਦ ਲਏ ਪੰਜਾਬ ਦੇ MLA, ਬਦਲ ਜਾਵੇਗੀ ਪੰਜਾਬ ਦੀ ਸਿਆਸਤ?