17 ਨਵੰਬਰ 2024: ਗੁਰਦਾਸਪੁਰ (gurdaspur) ਦੇ ਕਸਬਾ ਕਲਾਨੌਰ ਵਿਖੇ ਬਟਾਲਾ ਰੋਡ ਤੇ ਸੜਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਇੱਕ ਸਾਈਕਲ ਸਵਾਰ ਨੂੰ ਅਣਪਛਾਤਾ ਵਾਹਨ ਨਾਲ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਤੇ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਹਰਭਜਨ ਸਿੰਘ (harbhajan singh) ਵਾਸੀ ਕਲਾਨੌਰ ਵਜੋਂ ਹੋਈ ਹੈ| ਉੱਥੇ ਹੀ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸਦੇ ਪਿਤਾ ਦੋਧੀ ਹਨ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਦੁੱਧ ਵੇਚ ਘਰ ਵਾਪਸ ਆ ਰਿਹਾ ਸੀ, ਜਦਕਿ ਰਾਹ ਚ ਇਹ ਹਾਦਸਾ ਵਾਪਰ ਗਿਆ ਉੱਥੇ ਹੀ ਉਹ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ, ਉਧਰ ਕਲਾਨੌਰ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈਕੇ ਪੋਸਟਮਾਰਟਮ ਲਈ ਗੁਰਦਾਸਪੁਰ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਜਨਵਰੀ 19, 2025 9:07 ਪੂਃ ਦੁਃ