Punjab News: ਖੰਡ ਮਿੱਲ ‘ਚ ਵਾਪਰਿਆ ਹਾਦਸਾ,1 ਮੁਲਾਜ਼ਮ ਦੀ ਮੌ.ਤ, 1 ਜ਼.ਖ਼.ਮੀ

15 ਦਸੰਬਰ 2024: ਭੋਗਪੁਰ (Bhogpur) ਸਥਿਤ ਸਹਿਕਾਰੀ ਖੰਡ (Sugar Mill) ਮਿੱਲ ਦੇ ਬਿਜਲੀ ਉਤਪਾਦਨ ਪਲਾਂਟ(plant) ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਮੁਲਾਜ਼ਮ ਦੀ ਮੌਤ (died) ਹੋ ਗਈ ਜਦਕਿ ਇੱਕ ਹੋਰ ਮੁਲਾਜ਼ਮ ਗੰਭੀਰ ਜ਼ਖ਼ਮੀ (injured) ਹੋ ਗਿਆ।

ਦੇਰ ਰਾਤ ਸਹਿਕਾਰੀ ਖੰਡ (Cooperative Sugar Mill in Bhogpur) ਮਿੱਲ ਭੋਗਪੁਰ ਦੇ ਬਿਜਲੀ ਉਤਪਾਦਨ ਪਲਾਂਟ ਵਿੱਚ ਚੱਲ ਰਹੀ ਪੱਟੀ ਵਿੱਚ ਤਕਨੀਕੀ ਨੁਕਸ ਪੈ ਗਿਆ। ਟਾਵਰ ‘ਤੇ ਕੰਮ ਕਰਦੇ ਸਮੇਂ ਅਚਾਨਕ ਬੈਲਟ ਫਟ ਗਈ, ਜਿਸ ਕਾਰਨ ਜਸਕਰਨ ਸਿੰਘ ਨਾਂ ਦਾ ਮੁਲਾਜ਼ਮ ਬੈਲਟ ‘ਚ ਫਸ ਗਿਆ। ਪਲਾਂਟ ਦੇ ਇੱਕ ਹੋਰ ਮੁਲਾਜ਼ਮ ਨੇ ਉਸ ਨੂੰ ਬਚਾਉਣ ਲਈ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਲੱਤਾਂ ਪੇਟੀ ਵਿੱਚ ਫਸ ਗਈਆਂ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਜਦੋਂ ਤੱਕ ਉਸ ਨੂੰ ਪੇਟੀ ਤੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਭੋਗਪੁਰ ਥਾਣਾ ਮੁਖੀ ਯਾਦਵਿੰਦਰ ਸਿੰਘ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿੱਲ ਦੇ ਮੈਨੇਜਰ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਬਿਜਲੀ ਉਤਪਾਦਨ ਪਲਾਂਟ ਦਾ ਠੇਕਾ ਇੱਕ ਨਿੱਜੀ ਕੰਪਨੀ ਨਾਲ ਹੈ ਅਤੇ ਮ੍ਰਿਤਕ ਨੌਜਵਾਨ ਨਿੱਜੀ ਕੰਪਨੀ ਦਾ ਮੁਲਾਜ਼ਮ ਸੀ।

read more: CM ਭਗਵੰਤ ਮਾਨ ਵੱਲੋਂ ਬਟਾਲਾ ‘ਚ ਨਵੀਂ ਅਪਗ੍ਰੇਡ ਖੰਡ ਮਿੱਲ ਲੋਕ ਅਰਪਣ

Scroll to Top