31 ਮਾਰਚ 2025: ਫੌਜ ਵਿੱਚ ਡਿਊਟੀ (fauj duty) ਕਰਦੇ ਸਮੇਂ 28 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਗਗਨਦੀਪ ਸਿੰਘ (gagandeep singh) ਵਾਸੀ ਪਿੰਡ ਜਵੰਦਾ ਕਲਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਹੀ ਆਰਮੀ ਵਿੱਚ ਭਰਤੀ ਹੋਏ ਗਗਨਦੀਪ ਸਿੰਘ (gagandeep singh) ਵੱਲੋਂ ਅੰਬਾਲੇ ਕੈਂਟ ਵਿੱਚ ਡਿਊਟੀ ਦਿੱਤੀ ਜਾ ਰਹੀ ਸੀ ਜਿਸ ਦੌਰਾਨ ਉਸ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਜਿਸ ਤੋਂ ਬਾਅਦ ਜਦੋਂ ਉਸਨੂੰ ਆਰਮੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਗਗਨਦੀਪ ਸਿੰਘ (gagandeep singh) ਨੂੰ ਮ੍ਰਿਤਕ ਕਰਾਰ ਦੇ ਦਿੱਤਾ ।
ਆਰਮੀ ਜਵਾਨ ਦੇ ਅੰਤਿਮ ਸੰਸਕਾਰ ਤੇ ਆਰਮੀ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਗਗਨਦੀਪ ਸਿੰਘ (gagandeep singh) ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਾਲਾਂਕਿ ਸੰਸਕਾਰ ਮੌਕੇ ਜ਼ਿਲਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪਰਿਵਾਰ ਨਾਲ ਨਾ ਤਾਂ ਦੁੱਖ ਸਾਂਝਾ ਕਰਨ ਪਹੁੰਚਿਆ ਤੇ ਨਾ ਹੀ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਪਹੁੰਚਿਆ ਹੈ ਜਿਸ ਤੋਂ ਪਰਿਵਾਰ ਵਿੱਚ ਪ੍ਰਸ਼ਾਸਨ ਖਿਲਾਫ ਰੋਸ ਵੀ ਵੇਖਣ ਨੂੰ ਮਿਲ ਰਿਹਾ ਹੈ ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਦਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ (gagandeep singh) ਅੰਬਾਲੇ ਕੈਂਟ ਵਿੱਚ ਡਿਊਟੀ ਕਰ ਰਿਹਾ ਸੀ ਜਿਸ ਦੌਰਾਨ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਜਦੋਂ ਉਸਨੂੰ ਆਰਮੀ ਹਸਪਤਾਲ ਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਹਨਾਂ ਦੱਸਿਆ ਕਿ ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਨੌਜਵਾਨ ਦੇ ਪਹਿਲਾਂ ਪਿਤਾ ਅਤੇ ਦਾਦੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਛੋਟੇ ਛੋਟੇ ਦੋ ਬੱਚੇ ਬਜ਼ੁਰਗ ਮਾਤਾ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ।
ਉੱਥੇ ਹੀ ਇਸ ਮੌਕੇ ਮ੍ਰਿਤਕ ਫੌਜੀ ਜਵਾਨ ਦੇ ਸਸਕਾਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਕੈਬਿਨਟ ਮੰਤਰੀ ਲਾਲਜੀਤ ਭੁੱਲਰ ਦੇ ਪੀਏ ਦਿਲਬਾਗ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਗਗਨਦੀਪ ਸਿੰਘ ਤੋਂ ਕਾਫੀ ਆਸਾਂ ਉੱਤੇ ਉਮੀਦਾਂ ਸਨ ਅਤੇ ਗਗਨਦੀਪ ਸਿੰਘ ਦੇ ਹੀ ਸਿਰ ਉੱਪਰ ਸਾਰਾ ਪਰਿਵਾਰ ਖੜਾ ਸੀ। ਪਰੰਤੂ ਇਸ ਤਰ੍ਹਾਂ ਉਸਦਾ ਦੁਨੀਆ ਤੋਂ ਰੁਖਸਤ ਹੋ ਜਾਣਾ ਪਰਿਵਾਰ ਅਤੇ ਦੇਸ਼ ਲਈ ਵੱਡਾ ਘਾਟਾ ਹੈ। ਉਹਨਾਂ ਜਿੱਥੇ ਗਗਨਦੀਪ ਸਿੰਘ ਦੀ ਮੌਤ ਦਾ ਪਰਿਵਾਰ ਨਾਲ ਗਹਿਰਾ ਪ੍ਰਗਟਾਵਾ ਕੀਤਾ ਉਥੇ ਹੀ ਉਹਨਾਂ ਸਰਕਾਰ ਪਾਸੋਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।