17 ਫਰਵਰੀ 2025: ਕਸਬਾ ਨਡਾਲਾ ਦੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ (Gurdwara Baoli Sahib Nadala) ਵਿਖੇ ਰੋਜਾਨਾ ਦੀ ਤਰਾਂ ਨਡਾਲੇ ਦੀ ਇਕ ਬਜੁਰਗ ਮਹਿਲਾ ਮੱਥਾ ਟੇਕਣ ਆਉਦੀ ਹੈ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਅੱਜ ਜਿਵੇ ਹੀ ਬਜੁਰੁਗ ਮਹਿਲਾ ਨੇ ਮੱਥਾ ਟੇਕ ਕੇ ਪ੍ਰੀਕਰਮਾ ਸ਼ੁਰੂ ਕੀਤੀ ਤਾਂ ਮਹਿਲਾ ਨੀਚੇ ਡਿੱਗ ਗਈ, ਜਦ ਪਤਾ ਲੱਗਾ ਤਾਂ ਉਸਨੂੰ ਹਾਰਟ ਅਟੈਕ ਆਇਆ ਸੀ|
ਇਸ ਦੌਰਾਨ ਸੇਵਾਦਾਰ ਨੇ ਬਜ਼ੁਰਗ ਔਰਤ ਨੂੰ ਚੁੱਕ ਕੇ ਉਨ੍ਹਾਂ ਦੇ ਵਾਰਸਾ ਨੂੰ ਸੂਚਿਤ ਕੀਤਾ, ਉਥੇ ਹੀ ਦੱਸ ਦੇਈਏ ਕਿ ਬਜ਼ੁਰਗ ਬੀਬੀ ਦੀ ਪਹਿਚਾਣ ਜਸਬੀਰ ਕੌਰ (jasbir kaur) ਪਤਨੀ ਸਵਰਗੀ ਮਾਸਟਰ ਨਰਿੰਦਰ ਸਿੰਘ (Narinder Singh) ਵਾਸੀ ਨਡਾਲਾ ਵਜੋ ਹੋਈ ਹੈ ।
Read More: ਲੁਟੇਰਿਆਂ ਨੇ ਬਜ਼ੁਰਗ ਔਰਤ ਦਾ ਕੀਤਾ ਕ.ਤ.ਲ