Beas River

Punjab News: ਜਲੰਧਰ ‘ਚ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋ.ਲੀ ਲੱਗਣ ਨਾਲ ਮੌ.ਤ

ਚੰਡੀਗੜ੍ਹ, 31 ਅਗਸਤ 2024: ਜਲੰਧਰ ਦੇ ਬਬਰੀਕ ਚੌਕ ਨੇੜੇ ਪੰਜਾਬ ਪੁਲਿਸ ਦੇ ਇੱਕ ਸੁਰੱਖਿਆ ਮੁਲਾਜ਼ਮ (Policeman) ਦੀ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ । ਜਲੰਧਰ ਦੇ ਚੌਗਿੱਟੀ ਇਲਾਕੇ ਦੇ ਰਾਮਦਾਸ ਨਗਰ ਦਾ ਰਹਿਣ ਵਾਲਾ 48 ਸਾਲਾ ਰਮਨੀਕ ਸਿੰਘ ਪੀਏਪੀ ਦੇ ਰਿੰਕੂ ਪੰਡਿਤ ਦੀ ਸੁਰੱਖਿਆ ਹੇਠ ਤਾਇਨਾਤ ਸੀ। ਸ਼ੁੱਕਰਵਾਰ ਨੂੰ ਉਹ ਆਪਣੀ ਡਿਊਟੀ ਦੌਰਾਨ ਰਾਈਫਲ ਸਾਫ਼ ਕਰ ਰਿਹਾ ਸੀ ਅਤੇ ਅਚਾਨਕ ਉਸ ਦੀ ਕਾਰਬਾਈਨ ਤੋਂ ਗੋਲੀ ਚੱਲ ਗਈ।

ਇਸ ਕਾਰਨ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ (Policeman) ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਪੁਲਿਸ ਮੁਲਾਜ਼ਮ ਰਮਨੀਕ ਸਿੰਘ 3 ਬੇਟੀਆਂ ਦੇ ਪਿਓ ਸਨ।

Scroll to Top