Road Accident

Punjab News: ਟਰੈਕਟਰ ਤੇ ਮੋਟਰਸਾਈਕਲ ਵਿਚਾਲੇ ਹੋਈ ਆਹਮੋ-ਸਾਹਮਣੀ ਟੱ.ਕ.ਰ, ਇੱਕ ਵਿਅਕਤੀ ਦੀ ਮੌ.ਤ

2 ਦਸੰਬਰ 2024: ਪਾਇਲ ਸਬ-ਡਵੀਜ਼ਨ (Payal sub-division) ਅਧੀਨ ਪੈਂਦੇ ਮਲੌਦ ਥਾਣੇ ਦੇ ਪਿੰਡ ਗੋਸ਼ਾਲਾ ਨੇੜੇ ਟਰੈਕਟਰ ਅਤੇ ਮੋਟਰਸਾਈਕਲ(tractor and a motorcycle)  ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਦਰਦਨਾਕ ਮੌਤ(died)  ਹੋ ਗਈ। ਬਾਅਦ ‘ਚ ਮ੍ਰਿਤਕ ਦੀ ਪਛਾਣ ਸਿੰਗਾਰਾ ਖਾਨ ਪੁੱਤਰ ਸਵਰਗੀ ਡੋਗਰ ਖਾਨ(Dogar Khan,)  ਵਾਸੀ ਪਿੰਡ ਧੌਲ ਕਲਾ, ਥਾਣਾ ਮਲੌਦ, ਜ਼ਿਲਾ ਲੁਧਿਆਣਾ ਵਜੋਂ ਹੋਈ।

 

ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਸ਼ਿਕਾਇਤਕਰਤਾ ਸਰਦਾਰ ਖਾਨ ਨੇ ਦੱਸਿਆ ਕਿ ਉਹ ਆਪਣੀ ਮਾਸੀ ਦੇ ਲੜਕੇ ਸੰਦਿਕ ਖਾਨ ਪੁੱਤਰ ਮਲਦੀਨ ਖਾਂ ਵਾਸੀ ਪਿੰਡ ਅਲਵੇਲਪੁਰਾ, ਜ਼ਿਲ੍ਹਾ ਮਾਲੇਰਕੋਟਲਾ ਨਾਲ ਆਪਣੇ ਪਲੈਟੀਨਾ ਮੋਟਰਸਾਈਕਲ ‘ਤੇ ਅਤੇ ਆਪਣੇ ਛੋਟੇ ਭਰਾ ਸਿੰਗਾਰਾ ਖਾਨ ਨਾਲ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਪਿੰਡ ਅਲਵੇਲਪੁਰਾ, ਜ਼ਿਲ੍ਹਾ ਮਾਲੇਰਕੋਟਲਾ ਦਾ ਰਹਿਣ ਵਾਲਾ ਸਿਰਾਜ ਖਾਨ ਮੱਝਾਂ ਦੇਖਣ ਲਈ ਘਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਗੋਸ਼ਾਲਾ ਦੇ ਗੁੱਗਾ ਮਾੜੀ ਨੇੜੇ ਪੁੱਜਿਆ ਤਾਂ ਰਾਮਗੜ੍ਹ ਸਰਦਾਰਾ ਵੱਲੋਂ ਆ ਰਹੀ ਸੋਨਾਲੀਕਾ ਟਰੈਕਟਰ-ਟਰਾਲੀ ਦੇ ਚਾਲਕ ਹਨੀਫ ਖਾਨ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਟਰੈਕਟਰ-ਟਰਾਲੀ ਚਲਾਉਂਦੇ ਹੋਏ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ . ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦਾ ਛੋਟਾ ਭਰਾ ਸਿੰਗਾਰਾ ਖਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਲੌਦ ਦੀ ਪੁਲਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

 

ਕੀ ਕਹਿੰਦੇ ਹਨ ਪੁਲਿਸ ਦੇ ਜਾਂਚ ਅਧਿਕਾਰੀ?
ਇਸ ਸਬੰਧੀ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟਰੈਕਟਰ-ਟਰਾਲੀ ਚਾਲਕ ਹਨੀਫ਼ ਖਾਨ ਦੇ ਖ਼ਿਲਾਫ਼ ਧਾਰਾ 281,106,324 (4) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Scroll to Top