Punjab News: ਅਹਿਮਦਾਬਾਦ ‘ਚ ਰਾਸ਼ਟਰੀ ਕਾਂਗਰਸ ਦਾ 84ਵਾਂ ਸੈਸ਼ਨ, ਕਾਂਗਰਸ ਦੇ ਕਈ ਸੀਨੀਅਰ ਆਗੂ ਲੈਣਗੇ ਹਿੱਸਾ

8 ਅਪ੍ਰੈਲ 2025: ਰਾਸ਼ਟਰੀ ਕਾਂਗਰਸ (National Congress) ਦਾ 84ਵਾਂ ਸੈਸ਼ਨ ਅੱਜ ਅਹਿਮਦਾਬਾਦ (Ahmedabad) ਵਿੱਚ ਸ਼ੁਰੂ ਹੋ ਗਿਆ ਹੈ। ਇਹ ਦੋ ਦਿਨ (8 ਅਤੇ 9 ਅਪ੍ਰੈਲ) ਤੱਕ ਚੱਲੇਗੀ। ਇਸ ਦੇ ਨਾਲ ਹੀ ਪੰਜਾਬ ਕਾਂਗਰਸ (punjab congress) ਦੇ ਕਈ ਸੀਨੀਅਰ ਆਗੂ ਇਸ ਵਿੱਚ ਹਿੱਸਾ ਲੈਣ ਲਈ ਪੁੱਜੇ ਹੋਏ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ ਅਤੇ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ, ਵਿਧਾਨ ਸਭਾ ਵਿੱਚ ਡਿਪਟੀ ਸੀਐਲਪੀ ਆਗੂ ਅਰੁਣਾ ਚੌਧਰੀ, ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਐਨਐਸਆਈ ਦੇ ਸੂਬਾ ਪ੍ਰਧਾਨ ਇਸਪ੍ਰੀਤ ਸਿੰਘ ਅਤੇ ਹੋਰ ਕਈ ਵਿਧਾਇਕ ਅਤੇ ਮੰਤਰੀ ਸ਼ਾਮਲ ਹਨ। ਇਸ ਸਬੰਧੀ ਪੰਜਾਬ (punjab congress) ਕਾਂਗਰਸ ਵੱਲੋਂ ਸੋਸ਼ਲ ਮੀਡੀਆ (social media) ‘ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ।

ਰਾਜਾ ਵੜਿੰਗ ਤੇ ਬਾਜਵਾ ਕੱਲ੍ਹ ਹੀ ਪਹੁੰਚੇ ਸਨ

ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (amrinder singh raja warring) ਅਤੇ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਉਥੇ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਜ਼ਿਆਦਾਤਰ ਸੰਸਦ ਮੈਂਬਰ ਵੀ ਉਥੇ ਮੌਜੂਦ ਹਨ। ਇਸ ਸਬੰਧੀ ਖੁਦ ਰਾਜਾ ਵੜਿੰਗ ਨੇ ਇੱਕ ਫੋਟੋ ਸ਼ੇਅਰ (photo share) ਕੀਤੀ ਹੈ। ਇਸ ‘ਚ ਉਨ੍ਹਾਂ ਨਾਲ ਹਿਮਾਚਲ ਦੇ ਸੀਐੱਮ ਸੁਖਵਿੰਦਰ ਸਿੰਘ ਸੁੱਖੂ (sukhwinder singh sukhu) ਅਤੇ ਕਈ ਸੰਸਦ ਮੈਂਬਰ ਨਜ਼ਰ ਆ ਰਹੇ ਹਨ।

Scroll to Top