ਅੰਮ੍ਰਿਤਸਰ, 15 ਜਨਵਰੀ 2026: ਪੰਜਾਬ ਪੁਲਿਸ ਨੇ ਪਾਵਨ ਸਰੂਪ ਦੇ ਸੰਬੰਧੀ ਮਾਮਲੇ ‘ਚ ਕਾਰਵਾਈ ਕੀਤੀ ਹੈ | ਅੰਮ੍ਰਿਤਸਰ ਦੇ ਥਾਣਾ-ਸੀ ਡਵੀਜ਼ਨ ‘ਚ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਵੱਲੋਂ ਬੰਗਾ ਦੇ ਨਜ਼ਦੀਕ ਪਿੰਡ ਮਜਾਰਾ ਨੌ ਅਬਾਦ ਵਿਖੇ ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਧਾਰਮਿਕ ਮਰਿਆਦਾ ਮੁਤਾਬਕ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਗ੍ਰੰਥੀ ਸਿੰਘਾਂ ਸਮੇਤ ਅਰਦਾਸ ਕਰਨ ਉਪਰੰਤ ਪਾਵਨ ਸਰੂਪਾਂ ਸਬੰਧੀ ਮਰਿਆਦਾ ਮੁਤਾਬਕ ਪੜਤਾਲ ਕੀਤੀ
ਪੁਲਿਸ ਮੁਤਾਬਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦੀ ਜਾਂਚ ‘ਚ ਪਾਇਆ ਗਿਆ ਕਿ ਇਸ ਅਸਥਾਨ ‘ਤੇ ਕੁੱਲ 169 ਪਾਵਨ ਸਰੂਪ ਮੌਜੂਦ ਹਨ। ਇਨ੍ਹਾਂ ‘ਚੋਂ 30 ਪਾਵਨ ਸਰੂਪ (10 ਪਾਵਨ ਸਰੂਪ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੱਤਵੀਂ, ਪਿੰਡ ਦੁਸਾਂਝ ਖੁਰਦ, ਡਾਕਖਾਨਾ ਖਾਸ ਜ਼ਿਲ੍ਹਾਂ ਐਸ.ਬੀ.ਐਸ. ਨਗਰ ਰਾਂਹੀ ਬਿੱਲ ਨੰਬਰ 27064 ਮਿਤੀ 08.01.2009 ਅਤੇ 20 ਪਾਵਨ ਸਰੂਪ ਗੁਰਦੁਆਰਾ ਸਾਹਿਬ ਪਿੰਡ ਮਜਾਰਾ ਨੌ ਅਬਾਦ ਡਾਕਖਾਨਾ ਖਾਸ ਜ਼ਿਲ੍ਹਾਂ ਐਸ.ਬੀ.ਐਸ. ਨਗਰ ਰਾਂਹੀ ਬਿੱਲ ਨੰਬਰ 27066 ਮਿਤੀ 08.01.2009 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਗ ਅਨੁਸਾਰ ਪ੍ਰਦਾਨ ਕੀਤੇ ਸਨ।

ਪੁਲਿਸ ਮੁਤਾਬਕ ਇਹ ਪਾਵਨ ਸਰੂਪ ਉਪਰੋਕਤ ਗੁਰਦੁਆਰਾ ਸਾਹਿਬਾਨ ਦੀ ਬਜ਼ਾਏ ਇਸ ਸਮੇਂ ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ ਵਿਖੇ ਸ਼ੋਸਬਿਤ ਹਨ। ਬਾਕੀ ਬਚਦੇ 139 ਪਾਵਨ ਸਰੂਪਾਂ ਬਾਰੇ ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ ਦੀ ਪ੍ਰਬੰਧਕੀ ਕਮੇਟੀ ਕੋਲ ਕੋਈ ਰਿਕਾਰਡ ਮੋਜੂਦ ਨਹੀਂ ਹੈ। ਇਸ ਸਬੰਧੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਹਨ। ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦੁਆਰਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
Read More: 328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ‘ਤੇ ਕਾਬਜ਼ ਧਿਰ ਦੀ ਚੁੱਪ ‘ਗੁਨਾਹ’ ਦੀ ਗਵਾਹੀ: ਕੁਲਤਾਰ ਸਿੰਘ ਸੰਧਵਾਂ




