21 ਦਸੰਬਰ 2024: ਲੁਧਿਆਣਾ (ludhiana) ਵਿੱਚ ਅੱਜ ਨਗਰ ਨਿਗਮ (Municipal Corporation elections) ਚੋਣਾਂ ਲਈ ਵੋਟਿੰਗ (voting) ਸ਼ੁਰੂ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਸਵੇਰੇ 7 ਵਜੇ ਤੋਂ (voting) ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਸ਼ਾਮ ਨੂੰ ਨਤੀਜੇ ਆ ਜਾਣਗੇ। ਲੁਧਿਆਣਾ(ludhiana) ‘ਚ ਸਵੇਰ ਤੋਂ ਹੀ ਸ਼ਾਂਤੀਪੂਰਵਕ ਵੋਟਿੰਗ (voting) ਚੱਲ ਰਹੀ ਹੈ ਅਤੇ ਲੋਕ ਵੋਟ ਪਾਉਣ ਲਈ ਆਪਣੇ ਬੂਥਾਂ ‘ਤੇ ਜਾ ਰਹੇ ਹਨ। ਲੁਧਿਆਣਾ (ludhiana) ਵਿੱਚ ਕੁੱਲ 95 ਵਾਰਡ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 1227 ਪੋਲਿੰਗ ਸਟੇਸ਼ਨ (polling stations) ਬਣਾਏ ਗਏ ਹਨ।
ਲਾਈਵ ਅੱਪਡੇਟ-
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਏਡੀਸੀ ਅਮਰਜੀਤ ਬੈਂਸ ਨਾਲ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ।
ਲੁਧਿਆਣਾ ਵਿੱਚ ਸਵੇਰੇ 9 ਵਜੇ ਤੱਕ 5.4% ਵੋਟਿੰਗ ਹੋਈ
ਵਿਧਾਇਕ ਅਸ਼ੋਕ ਪੱਪੀ ਆਪਣੀ ਪਤਨੀ ਨਾਲ ਵੋਟ ਪਾਉਣ ਪਹੁੰਚੇ।