Punjab MC Election

Punjab MC Election: ਪੰਜ ਨਗਰ ਨਿਗਮ ਚੋਣਾਂ ਲਈ 11 ਵਜੇ ਤੱਕ ਵੋਟਿੰਗ ਦੇ ਪੜ੍ਹੋ ਪੂਰੇ ਵੇਰਵੇ

ਚੰਡੀਗੜ੍ਹ, 21 ਦਸੰਬਰ 2024: Punjab MC Election: ਪੰਜਾਬ ‘ਚ ਅੱਜ ਨਗਰ ਨਿਗਮ, ਨਗਰ ਕੌਂਸ਼ਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਿੰਗ ਜਾਰੀ ਹੈ | ਪੰਜ ਨਗਰ ਨਿਗਮ ਚੋਣਾਂ (Municipal Corporation elections) ਲਈ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤੱਕ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਲਈ 17.2 ​​ਫੀਸਦੀ ਵੋਟਿੰਗ ਹੋਈ ਹੈ | ਇਸਦੇ ਨਾਲ ਹੀ ਫਗਵਾੜਾ ਨਗਰ ਨਿਗਮ ‘ਚ ਸਵੇਰੇ 11 ਵਜੇ ਤੱਕ 17.2 ਫੀਸਦੀ ਵੋਟਿੰਗ ਹੋਈ ਹੈ |

ਇਸਦੇ ਨਾਲ ਹੀ ਲੁਧਿਆਣਾ ‘ਚ ਨਗਰ ਨਿਗਮ ਦੀਆਂ ਚੋਣਾਂ (Municipal Corporation elections) ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 1227 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਲੁਧਿਆਣਾ ‘ਚ ਸਵੇਰੇ 11 ਵਜੇ ਤੱਕ 16.8 ਫੀਸਦੀ ਵੋਟਿੰਗ ਦਰਜ ਕੀਤੀ ਹੈ |

ਜਲੰਧਰ ਨਗਰ ਨਿਗਮ ਚੋਣਾਂ ਲਈ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਲੋਕ ਵੀ ਵੋਟਾਂ ਪਾਉਣ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ। ਵੋਟਿੰਗ ਅੱਜ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਲੰਧਰ ‘ਚ ਸਵੇਰੇ 11 ਵਜੇ ਤੱਕ 18.13 ਫੀਸਦੀ ਵੋਟਿੰਗ ਹੋਈ ਹੈ

ਅੰਮ੍ਰਿਤਸਰ ‘ਚ ਨਗਰ ਨਿਗਮ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 841 ਬੂਥ ਬਣਾਏ ਗਏ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਜਿਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਸਵੇਰੇ 11 ਵਜੇ ਤੱਕ ਅੰਮ੍ਰਿਤਸਰ ‘ਚ 17 ਫੀਸਦੀ ਵੋਟਿੰਗ ਦਰਜ ਕੀਤੀ ਹੈ |

Read More: Punjab Municipal Corporation ਲੁਧਿਆਣਾ ‘ਚ 9 ਵਜੇ ਤੱਕ 5.4% ਵੋਟਿੰਗ ਹੋਈ

Scroll to Top